ਭਗਵਾਨ ਬਾਲਮੀਕ ਨੋਜਵਾਨ ਸਭਾ ਵਲੋਂ ਗੜਦੀਵਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਭਗਵਾਨ ਬਾਲਮੀਕ ਨੋਜਵਾਨ ਸਭਾ ਵਲੋਂ ਗੜਦੀਵਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਭਗਵਾਨ ਬਾਲਮੀਕ ਨੋਜਵਾਨ ਸਭਾ  ਵਲੋਂ ਗੜਦੀਵਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ
mart daar

ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਗੜਦੀਵਾਲਾ ਵਿਖੇ  ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕ ਮਾਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਬਾਲਮੀਕ ਨੋਜਵਾਨ ਸਭਾ ਤੇ ਸਮੂਹ ਬਾਲਮੀਕ ਮਹੱਲਾ ਗੜਦੀਵਾਲਾ ਵਲੋਂ ਦੁਸਹਿਰਾ ਗਰਾਉਡ ਗੜਦੀਵਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬੀ ਐਸ ਪੀ ਦੇ ਵਿਧਾਨ ਸਭਾ ਟਾਡਾ ਦੇ ਪ੍ਰਧਾਨ ਡਾਂ ਜਸਪਾਲ ਸਿੰਘ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਭਗਵਾਨ ਬਾਲਮੀਕ ਮਾਹਾਰਾਜ ਜੀ ਦੇ ਜਨਮ ਦਿਨ ਤੇ ਜੋ ਨੋਜਵਾਨਾ ਵਲੋਂ ਲਗਵਾਇਆ ਗਿਆ ਖੂਨਦਾਨ ਕੈਂਪ ਇਕ ਸਲਾਘਾਯੋਗ ਕਦਮ ਹੈ ਕਿਉਂਕਿ ਖੂਨ ਦਾ ਦਾਨ ਇਕ ਮਹਾਨ ਦਾਨ ਹੈ ਜਿਸ ਨਾਲ ਦੂਸਰੇ ਦਾ ਜੀਵਨ ਬਚਾਇਆ ਜਾ ਸਕਦਾ ਹੈ ਤੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਇਸ ਕਰਕੇ ਸਾਨੂੰ ਅਗੇ ਹੋ ਕੇ ਦੂਸਰੇ ਦੀ ਜਾਨ ਬਚਾਉਣੀ ਚਾਹੀਦੀ ਹੈ ਇਹ ਸੰਤ ਮਹਾਂਪੁਰਸ਼ ਸਾਨੂੰ ਸਮਝਾ ਕੇ ਗਏ ਹਨ ਇਸ ਮੌਕੇ ਤੇ ਉਹਨਾਂ ਵਲੋਂ  ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਦੇ ਨਾਲ ਕੈਪਟਨ  ਦੀਪ ਸਿੰਘ ਰਘੁਆਲ 'ਨਗਿੰਦਰ ਮਾਂਗਾ' ਸੋਨੂੰ  ਗੜਦੀਵਾਲਾ ਕੁਲਦੀਪ ਸਿੰਘ ਬਿੱਟੂ 'ਗੁਰਦੀਪ ਸਿੰਘ ਤੇ ਹੋਰ ਵੀ ਬੀ ਐਸ ਪੀ  ਸੀਨੀਅਰ ਨੇਤਾ ਮੌਜੂਦ ਸਨ