ਰਵਿਦਾਸੀਆ ਸਮਾਜ ਦੇ ਸੰਤ ਸਤਨਾਮ ਜੀ ਦਾਸ ਉੱਤੇ ਹਮਲੇ ਦੀ ਨਖੇਧੀ
ਰਵਿਦਾਸੀਆ ਸਮਾਜ ਦੇ ਸੰਤ ਸਤਨਾਮ ਜੀ ਦਾਸ ਉੱਤੇ ਹਮਲੇ ਦੀ ਨਖੇਧੀ
ਰਵਿਦਾਸੀਆ ਸਮਾਜ ਦੇ ਸੰਤ ਸਤਨਾਮ ਜੀ ਦਾਸ ਉੱਤੇ ਹਮਲੇ ਦੀ ਨਖੇਧੀ
ਅੱਡਾ ਸਰਾਂ 29 ਨਵੰਬਰ ( ਜਸਵੀਰ ਕਾਜਲ)
ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਸੋਚ ਸੰਸਥਾ ਰਜਿ. ਦੇ ਪ੍ਰਧਾਨ ਜਤਿੰਦਰ ਬੱਧਣ/
ਹਰਿਆਣਾ ਦੇ ਪੈਂਦੇ ਪਿੰਡ ਕੁਹਾਂਡ ਨੰਦੀ ਪਿੰਡ ਕੋਲ਼ ਰਵਿਦਾਸੀਆ ਸਮਾਜ ਦੇ ਸੰਤ ਸਤਨਾਮ ਜੀ ਦਾਸ ਮਹਾਰਾਜ (ਬੇਗਮਪੁਰਾ ਪੰਥ) ਉਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਤੋਂ ਆਪਣੀ ਬਲੈਰੋ ਗੱਡੀ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਜਾ ਰਹੇ ਸਨ,
ਜਦੋਂ ਉਹ ਘਰ ਤੋਂ ਥੋੜ੍ਹੀ ਦੂਰ ਗਏ ਸਨ ਤਾਂ ਘਾਤ ਲਗਾ ਕੇ ਬੈਠੇ ਚਾਰ ਨੌਜਵਾਨਾਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਮਹਾਰਾਜ ਨੇ ਬਚਾ ਵਿੱਚ ਗੱਡੀ ਉਹਨਾਂ ਉਪਰ ਚਾੜ੍ਹਨ ਦੀ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਫਾਇਰਿੰਗ ਨਾਲ ਗੱਡੀ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟ ਗਏ ਪਿਛੋਂ ਆਉਂਦੀ ਇੱਕ ਹੋਰ ਗੱਡੀ ਨੂੰ ਵੇਖ ਕੇ ਨੌਜਵਾਨ ਨੱਠ ਗਏ ਤੇ ਸਤਨਾਮ ਦਾਸ ਮਹਾਰਾਜ ਜੀ ਤੇ ਪਰਿਵਾਰ ਮੈਂਬਰ ਬਾਲ ਬਾਲ ਬਚ ਗਏ। ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਸੋਚ ਸੰਸਥਾ ਦਾ ਪੂਰਾ ਪਰਿਵਾਰ ਇਸ ਘਟਨਾ ਦੀ ਨਿਖੇਧੀ ਕਰਦਾ ਹੈ ਅਤੇ ਪ੍ਰਸ਼ਾਸ਼ਨ ਨੂੰ ਬੇਨਤੀ ਕਰਦਾ ਹੈ ਕਿ ਅਪਰਾਧੀਆ ਨੂੰ ਜਲਦ ਤੋਂ ਜਲਦ ਲੱਭ ਕੇ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।