ਬਟਾਲਾ ਵਿੱਚ ਫਾਇਰਿੰਗ, ਮੋਟਰਸਾਈਕਲ ਕਾਰ ਟੱਕਰ , ਦਹਿਸ਼ਤ ਦਾ ਮਹੌਲ, ਪੁਲਿਸ ਕਰ ਰਹੀ ਜਾਂਚ
ਬਟਾਲਾ ਵਿੱਚ ਫਾਇਰਿੰਗ, ਮੋਟਰਸਾਈਕਲ ਕਾਰ ਟੱਕਰ , ਦਹਿਸ਼ਤ ਦਾ ਮਹੌਲ, ਪੁਲਿਸ ਕਰ ਰਹੀ ਜਾਂਚ
ਬਟਾਲਾ ਦੇ ਲਕਸ਼ਮੀ ਪੈਲਸ ਨਜ਼ਦੀਕ ਉਸ ਵੇਲੇ ਦਹਿਸ਼ਤ ਭਰਿਆ ਮਹੌਲ ਬਣ ਗਿਆ ਜਦੋਂ ਕਾਰ ਅਤੇ ਮੋਟਰਸਾਈਕਲ ਦੀ ਮਾਮੂਲੀ ਟੱਕਰ ਤੋਂ ਬਾਅਦ ਹੋਈ ਤਕਰਾਰਬਾਜ਼ੀ ਦੌਰਾਨ ਕਾਰ ਸਵਾਰ ਧਿਰ ਦੇ ਵਲੋਂ ਮੋਟਰਸਾਈਕਲ ਸਵਾਰ ਉੱਤੇ ਫਾਇਰਿੰਗ ਕਰ ਦਿੱਤੀ, ਇਸ ਫਾਇਰਿੰਗ ਦੌਰਾਨ ਮੋਟਰਸਾਈਕਲ ਸਵਾਰ ਚਰਨਜੀਤ ਨੇ ਭੱਜ ਕੇ ਆਪਣੀ ਜਾਨ ਬਚਾਈ ,ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ, ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕੀਤੀ ਗਈ।
ਪੀੜਤ ਮੋਟਰਸਾਇਕਲ ਸਵਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਬਜਾਜ ਫਾਇਨੇਸ ਵਿੱਚ ਰਿਕਵਰੀ ਦਾ ਕੰਮ ਕਰਦਾ ਹੈ ਅਤੇ ਜਦੋਂ ਉਸਦੇ ਮੈਨਜਰ ਦਾ ਫੋਨ ਆਇਆ ਤਾਂ ਉਹ ਮੋਟਰਸਾਈਕਲ ਤੇ ਸਵਾਰ ਹੋਕੇ ਜਦੋ ਲਕਸ਼ਮੀ ਪੈਲੇਸ ਦੇ ਨਜ਼ਦੀਕ ਪਹੁੰਚਿਆ ਤਾਂ ਉਸਦੇ ਮੋਟਰਸਾਈਕਲ ਦੀ ਮਾਮੂਲੀ ਟੱਕਰ ਇਕ ਕਾਰ ਨਾਲ ਹੋ ਗਈ ਕਾਰ ਵਿਚ ਸਵਾਰ ਦੋ ਲੋਕ ਮੇਰੇ ਨਾਲ ਝਗੜਨ ਲਗ ਪਏ ਇਸੇ ਝਗੜੇ ਦੌਰਾਨ ਓਹਨਾ ਨੇ ਮੇਰੇ ਉਤੇ ਫਾਇਰਿੰਗ ਕਰ ਦਿਤੀ ਮੈਂ ਆਪਣੀ ਜਾਨ ਭੱਜ ਕੇ ਬਚਾਈ ਮੋਟਰਸਾਈਕਲ ਸਵਾਰ ਚਰਨਜੀਤ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਓਧਰ ਦੂਸਰੇ ਪਾਸੇ ਬਟਾਲਾ ਪੁਲਿਸ ਦੇ ਡੀ ਐਸ ਪੀ ਲਲਿਤ ਕੁਮਾਰ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।