ਡੇਰਾ ਬਾਬਾ ਨਾਨਕ ਚ ਡੋਰ ਟੂ ਡੋਰ ਜਾ ਕੇ ਅਤੇ ਦੁਕਾਨਦਾਰਾ ਕੋਲੋ ਸ. ਰਵੀਕਰਨ ਸਿੰਘ ਕਾਹਲੋ ਦੇ ਹੱਕ ਵਿੱਚ‘ ਚ ਵੋਟਾਂ ਮੰਗੀਆ
ਡੇਰਾ ਬਾਬਾ ਨਾਨਕ ਚ ਡੋਰ ਟੂ ਡੋਰ ਜਾ ਕੇ ਅਤੇ ਦੁਕਾਨਦਾਰਾ ਕੋਲੋ ਸਰਦਾਰ ਰਵੀਕਰਨ ਸਿੰਘ ਕਾਹਲੋ ਦੇ ਹੱਕ ਵਿੱਚ‘ ਚ ਵੋਟਾਂ ਮੰਗੀਆ ਹਲਕਾ ਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਸਿੰਘ ਕਾਹਲੋਂ ਨੂੰ ਜਤਾ ਕੇ , ਇਹ ਸੀਟ ਅਕਲੀ ਦਲ ਦੀ ਝੋਲੀ ਚ ਪਾਵਾਂਗੇ

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਰਵੀਕਰਨ ਸਿੰਘ ਕਾਹਲੋਂ ਦੇ ਹੱਕ ਵਿੱਚ ਧਰਮਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਡੋਰ ਟੂ ਡੋਰ ਜਾ ਕੇ ਅਤੇ ਦੁਕਾਨਦਾਰਾ ਕੋਲੋ ਸਰਦਾਰ ਰਵੀਕਰਨ ਸਿੰਘ ਕਾਹਲੋ ਦੇ ਹੱਕ ਵਿੱਚ‘ ਚ ਵੋਟਾਂ ਮੰਗੀਆ । ਇਸ ਮੌਕੇ ਡੇਰਾ ਬਾਬਾ ਨਾਨਕ ਦੇ ਮੇਨ ਬਜਾਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਪਾਲ ਸਿੰਘ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਸਿੰਘ ਕਾਹਲੋਂ ਨੂੰ ਜਤਾ ਕੇ , ਇਹ ਸੀਟ ਅਕਲੀ ਦਲ ਦੀ ਝੋਲੀ ਚ ਪਾਵਾਂਗੇ । ਉਨਾ ਕਿਹਾ ਕਿ ਅੱਜ ਮੈਨੂੰ ਇਲਾਕਾ ਨਿਵਾਸੀਆਂ ਨੇ ਪੂਰਨ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਵਾਰ ਸ਼ੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਹੀ ਵੋਟਾ ਪਾਉਣਗੇ । ਉਨ੍ਹਾਂ ਕਿਹਾ ਕਿ ਕਾਗਰਸ ਨੇ ਹਮੇਸ਼ਾ ਲੋਕਾ ਨਾਲ ਝੂਠੇ ਵਾਅਦੇ ਕੀਤੇ ਤੇ ਕੋਈ ਵੀ ਵਾਦਾ ਹਾਲੇ ਤਕ ਪੂਰਾ ਨਹੀਂ ਕੀਤਾ , ਇਸ ਦਾ ਬਦਲਾ ਲੋਕ ਜਰੂਰ ਲੈਣਗੇ ਅਤੇ ਅਕਾਲੀ ਦਲ ਦਾ ਸਾਥ ਦੇ ਕੇ ਰਵੀ ਕਰਨ ਸਿੰਘ ਕਾਹਲੋਂ ਨੂੰ ਜਰੂਰ ਜਿਤਾਉਣ ਗੇ | ਇਸ ਮੌਕੇ ਧਰਮਪਾਲ ਸਿੰਘ, ਅਸ਼ੋਕ ਕਾਮਰੇਡ ਸਿਟੀ ਪ੍ਰਧਾਨ , ਸੁਧੀਰ ਬੇਦੀ, ਰਜਤ ਮਰਵਾਹਾ, ਹੈਪੀ , ਰਾਮਲਾਲ ਜਿਲਾ ਪ੍ਰਧਾਨ ਬ੍ਰਾਹਮਣ ਸਭਾ, ਰੁਪਿੰਦਰ ਭਿੰਦਾ, ਰਿੰਕੂ ਮਰਵਾਹਾ, ਗੁਰਚਰਨ ਸਿੰਘ, ਹਰਦੀਪ ਸਿੰਘ ਖੁਸ਼ਹਾਲਪੁਰ, ਅਜੀਤ ਸਿੰਘ, ਗਗਨ ਖੋਸਲਾ, ਸਤਪਾਲ ਮਤਰੀ, ਹਰਪਾਲ ਸਿੰਘ ਅਤੇ ਭੋਲਾ ਦਰਜੀ ਆਦਿ ਹਾਜ਼ਰ ਸਨ।