ਚੋਣ ਮੀਟਿੰਗਾਂ ਦਾ ਸਿਲਸਿਲਾ ਜਾਰੀ  ਮਿਲ ਰਿਹਾ ਭਰਵਾਂ ਹੁੰਗਾਰਾ  :- ਕਾਹਲੋਂ 

ਚੋਣ ਮੀਟਿੰਗਾਂ ਦਾ ਸਿਲਸਿਲਾ ਜਾਰੀ  ਮਿਲ ਰਿਹਾ ਭਰਵਾਂ ਹੁੰਗਾਰਾ  :- ਕਾਹਲੋਂ  ਮੌਜੂਦਾ ਪੰਚਾਇਤ ਮੈਂਬਰ ਸਮੇਤ  ਕਈ ਪਰਿਵਾਰ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਲ

ਚੋਣ ਮੀਟਿੰਗਾਂ ਦਾ ਸਿਲਸਿਲਾ ਜਾਰੀ  ਮਿਲ ਰਿਹਾ ਭਰਵਾਂ ਹੁੰਗਾਰਾ  :- ਕਾਹਲੋਂ 
mart daar

ਡੇਰਾ ਬਾਬਾ ਨਾਨਕ  11 ਫ਼ਰਵਰੀ  ( ਰਿੰਕਾ ਵਾਲੀਆ ਸੁਮਿਤ ਅਰੋੜਾ ) ਹਲਕਾ ਡੇਰਾ ਬਾਬਾ ਨਾਨਕ ਦੇ  ਪਿੰਡ ਸਹਾਰੀ  ਵਿਚ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ  ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ   ਰਵੀਕਰਨ ਸਿੰਘ ਕਾਹਲੋਂ ਨੇ ਕਿਹਾ  ਕੀ ਉਨ੍ਹਾਂ ਨੂੰ  ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਰਿੰਦਿਆਂ ਨੇ 5 ਸਾਲ ਲੁੱਟਣ ਕੁੱਟਣ  ਤੇ ਧੱਕੇਸ਼ਾਹੀਆਂ ਕਰਨ ਤੋਂ ਸਿਵਾਏ ਕੁਝ ਨਹੀਂ ਕੀਤਾ  ਹੁਣ ਪੰਜਾਬ ਦੇ ਲੋਕ ਕਾਂਗਰਸ ਦੇ ਝੂਠੇ ਲਾਰਿਆਂ  ਤੋਂ ਅੱਕ ਚੁੱਕੇ ਹਨ  ਜਿਸ ਕਰਕੇ ਲੋਕ ਹੁਣ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ  ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ   ਕਾਂਗਰਸ ਦੇ  ਵਜ਼ੀਰ  ਕੋਲ ਕੰਮ ਲੈ ਕੇ ਗਿਆ  ਤੇ ਉਸ ਨੇ ਧੱਕੇ ਮਾਰਨ ਤੇ ਗਾਲ੍ਹਾਂ ਕੱਢਣ ਤੋਂ ਗੁਰੇਜ਼ ਨਹੀਂ ਕੀਤਾ  ਅਤੇ ਹੁਣ ਲੋਕਾਂ ਨੂੰ ਦਬਾ ਕੇ ਵੋਟਾਂ ਲੈਣਾ ਚਾਹੁੰਦਾ ਹੈ  ਜਿਸ ਨੂੰ ਲੋਕ ਸਹਿਣ ਨਹੀਂ ਕਰਨਗੇ l 20 ਤਰੀਕ ਨੂੰ ਲੋਕ ਤੱਕੜੀ ਦਾ ਬਟਨ ਦਬਾ ਕੇ ਪੂਰੇ  ਪੰਜਾਬ ਵਿੱਚ ਕਾਂਗਰਸ ਨੂੰ  ਚੱਲਦਾ ਕਰਨਗੇ  l ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ  ਹਰਭਜਨ ਸਿੰਘ , ਬਲਵਿੰਦਰ ਸਿੰਘ, ਪ੍ਰਭਜੋਤ ਸਿੰਘ, ਅਜੈਬ ਸਿੰਘ,   ਕਾਲਾ ਸਿੰਘ ਮੌਜੂਦਾ ਪੰਚਾਇਤ ਮੈਂਬਰ , ਗੁਰਸਾਹਿਬ ਸਿੰਘ ,ਅਮਰੀਕ ਸਿੰਘ ਨਿਰਮਲ ਸਿੰਘ ਇਸ ਮੌਕੇ  ਸਤਨਾਮ ਸਿੰਘ ਸਹਾਰੀ ,ਬਲਜੀਤ ਸਿੰਘ ,ਰਾਜਬੀਰ ਸਿੰਘ ,ਦਾਰਾ ਸਿੰਘ, ਕੇਵਲ ਸਿੰਘ,ਸਾਬਕਾ ਸਰਪੰਚ ਗੁਰਵਿੰਦਰ ਸਿੰਘ,ਹਰਭਜਨ ਸਿੰਘ , ਪਰਮਜੀਤ ਸਿੰਘ,ਤੀਰਥ ਸਿੰਘ,ਰਿਟਾਇਰਡ ਇੰਸਪੈਕਟਰ ਕਸ਼ਮੀਰ ਸਿੰਘ,ਬਖਤਾਵਰ ਸਿੰਘ  ,ਦੀਪਕ ਪੀ ਏ  ਆਦਿ ਹਾਜ਼ਰ ਸਨ |