ਚਰਨਜੀਤ ਚੰਨੀ ਨੂੰ ਸੀ ਐਮ ਚੇਹਰਾ ਐਲਾਨੇ ਜਾਣ 'ਤੇ ਡੇਰਾ ਬਾਬਾ ਨਾਨਕ 'ਚ ਜਸ਼ਨ ਦਾ ਮਾਹੌਲ
ਚਰਨਜੀਤ ਚੰਨੀ ਨੂੰ ਸੀ ਐਮ ਚੇਹਰਾ ਐਲਾਨੇ ਜਾਣ 'ਤੇ ਡੇਰਾ ਬਾਬਾ ਨਾਨਕ 'ਚ ਜਸ਼ਨ ਦਾ ਮਾਹੌਲ - ਇਕ ਗਰੀਬ ਘਰ ਦਾ ਕਿਸੇ ਰਾਜਨੇਤਾ ਦਾ ਬੇਟਾ ਨਹੀਂ ਬਲਕਿ ਇਕ ਆਮ ਆਦਮੀ ਵੀ ਮੁੱਖ ਮੰਤਰੀ ਹੋ ਸਕਦਾ ਹੈ ਜੋ ਪਿਛਲੇ ਤਿੰਨ ਮਹੀਨਿਆਂ ਚ ਚਰਨਜੀਤ ਚੰਨੀ ਨੇ ਪੰਜਾਬ ਲਈ ਕੰਮ ਕੀਤੇ ਹਨ ਉਸ ਨੂੰ ਲੈਕੇ ਹੀ ਕਾਂਗਰਸ ਪਾਰਟੀ...
ਅੱਜ ਜਿਥੇ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੀ ਰੈਲੀ 'ਚ ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕੀਤਾ ਗਿਆ। ਉਥੇ ਹੀ ਇਸ ਰੈਲੀ ਨੂੰ ਲਾਈਵ ਦੇਖ ਰਹੇ ਡੇਰਾ ਬਾਬਾ ਨਾਨਕ 'ਚ ਕਾਂਗਰਸੀ ਯੂਥ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਹੁੰਦੇ ਹੀ ਭੰਗੜੇ ਅਤੇ ਆਤਿਸ਼ਬਾਜੀ ਕਰ ਖੁਸ਼ੀ ਦਾ ਇਜ਼ਹਾਰ ਕੀਤਾ।
ਰੈਲੀ 'ਚ ਮਜੂੌਦ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਥੇ ਇਸ ਫੈਸਲੇ ਤੇ ਵੱਡੀ ਖੁਸ਼ੀ ਦਾ ਇਜ਼ਹਾਰ ਕੀਤਾ ਉਥੇ ਉਹਨਾਂ ਕਿਹਾ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਂਝੀ ਵਾਲਤਾ ਦਾ ਉਪਦੇਸ਼ ਹੈ। ਉਸ 'ਤੇ ਚਲਦੇ ਹੋਏ ਅੱਜ ਰਾਹੁਲ ਗਾਂਧੀ ਨੇ ਇਕ ਵੱਡਾ ਫੈਸਲਾ ਲਿਆ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਇਕ ਗਰੀਬ ਘਰ ਦਾ ਕਿਸੇ ਰਾਜਨੇਤਾ ਦਾ ਬੇਟਾ ਨਹੀਂ ਬਲਕਿ ਇਕ ਆਮ ਆਦਮੀ ਵੀ ਮੁੱਖ ਮੰਤਰੀ ਹੋ ਸਕਦਾ ਹੈ ਜੋ ਪਿਛਲੇ ਤਿੰਨ ਮਹੀਨਿਆਂ ਚ ਚਰਨਜੀਤ ਚੰਨੀ ਨੇ ਪੰਜਾਬ ਲਈ ਕੰਮ ਕੀਤੇ ਹਨ ਉਸ ਨੂੰ ਲੈਕੇ ਹੀ ਕਾਂਗਰਸ ਪਾਰਟੀ ਦੋਬਾਰਾ ਲੋਕਾਂ ਚ ਹੈ ਅਤੇ ਵੱਡੀ ਜਿੱਤ ਹਾਸਿਲ ਕਰੇਗੀ |
ਲੰਬੇ ਸਮੇਂ ਤੋਂ ਲੋਕ ਤੇ ਪਾਰਟੀ ਵਰਕਰ ਕਾਂਗਰਸ ਦੇ ਸੀਐਮ ਚਿਹਰੇ ਦੀ ਮੰਗ ਕਰ ਰਹੇ ਸੀ। ਆਖਿਰਕਾਰ ਅੱਜ ਰਾਹੁਲ ਗਾਂਧੀ ਨੇ ਅੱਜ ਰੈਲੀ ਦੌਰਾਨ ਸੀਐਮ ਚਿਹਰੇ ਦਾ ਐਲਾਨ ਕਰ ਹੀ ਦਿੱਤਾ ਹੈ। ਹੁਣ ਕਾਂਗਰਸ ਸੀਐਮ ਫੇਸ ਨਾਲ ਚੋਣ ਲੜੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਚਿਹਰੇ ਵਜੋਂ ਚੋਣ ਮੈਦਾਨ 'ਚ ਉਤਾਰਿਆ ਹੈ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਪਾਰਟੀ ਬਿਨਾਂ ਸੀਐਮ ਫੇਸ ਦੇ ਚੋਣ ਮੈਦਾਨ 'ਚ ਉਤਰੇਗੀ ਪਰ ਹੁਣ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ।