ਤਰਕਸ਼ੀਲ ਨਾਟਕ ਮੇਲਾ ਹੋਵੇਗਾ 9 ਅਕਤੂਬਰ ਦਿਨ ਐਤਵਾਰ ਨੂੰ
ਤਰਕਸ਼ੀਲ ਨਾਟਕ ਮੇਲਾ ਹੋਵੇਗਾ 9 ਅਕਤੂਬਰ ਦਿਨ ਐਤਵਾਰ ਨੂੰ
ਅੱਡਾ ਸਰਾਂ (ਜਸਵੀਰ ਕਾਜਲ)
ਅੱਡਾ ਸਰਾਂ ਨਜ਼ਦੀਕ ਪੈਂਦੇ ਗਰੇਟ ਹਵੇਲੀ ਮੈਰਿਜ ਪੈਲੇਸ ਵਿਚ 9 ਅਕਤੂਬਰ ਦਿਨ ਐਤਵਾਰ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਇਕਾਈ ਅੱਡਾ ਸਰਾਂ ਹੁਸ਼ਿਆਰਪੁਰ ਵੱਲੋਂ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ ।ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਅੰਧ ਵਿਸ਼ਵਾਸ ਅਤੇ ਵਹਿਮਾਂ ਭਰਮਾਂ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਅੱਡਾਂ ਸਰਾਂ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਤਰਕਸ਼ੀਲ ਨਾਟਕ ਮੇਲਾ ਮਿਤੀ 9 ਅਕਤੂਬਰ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ I ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੰਦਿਆਂ ਇਕਾਈ ਦੇ ਮੈਬਰਾਂ ਅਤੇ ਸਹਿਯੋਗੀਆਂ ਨੇ ਸਮਾਗਮ ਦੀ ਰੂਪ ਰੇਖਾ ਸੰਬੰਧੀ ਪੋਸਟਰ ਜਾਰੀ ਕਰਦਿਆਂ ਆਮ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ I ਰਾਮ ਲੁਭਾਇਆ ਬਿੱਟੂ, ਹਰਦੀਪ ਖੁੱਡਾ, ਵਿਜੇ ਪਚਰੰਗਾਂ, ਜਸਵੀਰ ਸਿੰਘ ਕਲੋਆਂ ਨੇ ਦੱਸਿਆ ਕਿ ਸਮਾਗਮ ਵਿੱਚ ਪੰਜਾਬ ਦੀਆਂ ਪ੍ਰਸਿੱਧ ਨਾਟਕ ਟੀਮਾਂ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਨਾਟਕ ਖੇਡਣਗੇ, ਜਾਦੂ ਦੇ ਟਰਿੱਕਾਂ ਦੀ ਅਸਲੀਅਤ ਜਗਦੇਵ ਸਿੰਘ ਕੰਮੋਂਮਾਜਰਾ ਦੀ ਟੀਮ ਪ੍ਰਦਰਸ਼ਿਤ ਕਰੇਗੀ I ਲੋਕ ਗਾਇਕ ਜਗਸੀਰ ਜੀਦਾ ਜੀ ਲੋਕ ਗੀਤ ਪੇਸ਼ ਕਰਨਗੇ। ਕੋਰੀਓਗ੍ਰਾਫੀ, ਪੁਸਤਕਾਂ ਦਾ ਸਟਾਲ, ਤੇ ਹੋਰ ਕਈ ਵੰਨਗੀਆਂ ਅਕਰਸ਼ਣ ਦਾ ਕੇਂਦਰ ਰਹਿਣਗੀਆਂ I ਇਸ ਮੌਕੇ ਗੁਰਮੁੱਖ ਸਿੰਘ, ਦਿਲਰਾਜ ਟੋਨੀ, ਸੁਲੱਖਣ ਸਿੰਘ, ਮਾਸਟਰ ਪ੍ਰਵੀਨ ਕੁਮਾਰ, ਸੁਰਿੰਦਰ ਸਿੰਘ ਹਾਜਰ ਸਨ I