13 ਤੌ 15 ਅਗਸਤ ਤੱਕ ਸ਼ਹਿਰ ਦੇ ਸਾਰੇ ਆਪਣੇ ਘਰਾਂ ਦੇ ਉਪਰ ਤਿਰੰਗਾ ਲਹਿਰਾਉਣ

13 ਤੌ 15 ਅਗਸਤ ਤੱਕ ਸ਼ਹਿਰ ਦੇ ਸਾਰੇ ਆਪਣੇ ਘਰਾਂ ਦੇ ਉਪਰ ਤਿਰੰਗਾ ਲਹਿਰਾਉਣ

13 ਤੌ 15 ਅਗਸਤ ਤੱਕ ਸ਼ਹਿਰ ਦੇ ਸਾਰੇ ਆਪਣੇ ਘਰਾਂ ਦੇ ਉਪਰ ਤਿਰੰਗਾ ਲਹਿਰਾਉਣ
mart daar

ਡੇਰਾ ਬਾਬਾ ਨਾਨਕ 8 - ਅਗਸਤ ( ਜਤਿੰਦਰ ਕੁਮਾਰ/ ਕ੍ਰਿਸ਼ਨ ਗੋਪਾਲ ) ਸਥਾਨਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਕੇਂਦਰ ਸਰਕਾਰ ਤੇ  ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਰੰਗਾ ਅਭਿਆਨ ਨੂੰ ਸਫਲ ਕਰਨ ਲਈ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਕਾਰਜ ਅਫਸਰ ਐਸ, ਓ, ਮਨਪੀ੍ਤ ਸਿੰਘ ਬੰਦੇਸ਼ਾ ਵੱਲੋਂ ਇਲਾਕੇ ਵਾਸੀਆਂ ਨੂੰ ਅਪੀਲ ਕੀਤੀ ਕਿ  13 ਤੌ 15 ਅਗਸਤ ਤੱਕ ਭਾਰਤ ਦੀ ਸ਼ਾਨ ( ਤਿਰੰਗਾ) ਅਤੇ ਤਿਰੰਗੇ ਝੰਡੇ ਨੂੰ ਆਪਣੇ ਘਰਾਂ ਅਤੇ ਵਪਾਰਿਕ ਥਾਵਾਂ ਉਪਰ ਲਹਿਰਾਇਆ ਜਾਣਾ ਚਾਹੀਦਾ ਹੈ

ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਹਰੇਕ ਜਿਲ੍ਹੇ ਦੀ ਹਰੇਕ ਸਰਕਾਰੀ ਸੰਸਥਾ ਉੱਤੇ ਪੂਰੇ ਆਦਰ ਸਤਿਕਾਰ ਨਾਲ ਤਿਰੰਗਾ  ਝੰਡਾ ਲਹਿਰਾਇਆ ਜਾਵੇਗਾ ਇਸ ਮੋਕੇ ਐਸ. ਓ. ਮਨਪੀ੍ਤ ਸਿੰਘ ਬੰਦੇਸ਼ਾ  ਨਗਰ ਕੋਸਲ ਡੇਰਾ ਬਾਬਾ ਨਾਨਕ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾ  ਵੱਲੋਂ ਦੇਸ਼ ਦੀ ਅਜਾਦੀ ਦੇ 75 ਸਾਲ ਪੁਰੇ ਹੋਣ ਦੀ ਖੁਸ਼ੀ ਵਿੱਚ ਕੇਂਦਰ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਡੇਰਾ ਬਾਬਾ ਨਾਨਕ ਘਰਾਂ ਵਿੱਚ ਅਤੇ ਦੁਕਾਨਦਾਰਾਂ ਨੂੰ ਤਿਰੰਗੇ ਝੰਡੇ ਦੇ ਕੇ  ਤਿਰੰਗਾ ਅਭਿਆਨ ਨੂੰ ਸਫਲ ਬਣਾਇਆ ਜਾਵੇਗਾ ਅਤੇ ਦੁਕਾਨਦਾਰਾ ਨੂੰ  ਪਲਾਸਟਿਕ ਦੀ ਵਰਤੋਂ ਨਾਂ ਕਰਨ ਦੀ ਅਪੀਲ ਕੀਤੀ ਅਤੇ ਦੇਸ਼ ਦਾ ਹਰੇਕ ਵਿਅਕਤੀ ਆਪਣੇ ਘਰਾਂ ਉਪਰ ਝੰਡਾ ਲਹਿਰਾ ਸਕਦਾ ਹੈ। ਇਸ ਮੋਕੇ ਐਸ. ਓ. ਮਨਪੀ੍ਤ ਸਿੰਘ, ਟਾਹਿਲ ਸਿੰਘ, ਕੱਪਲ ਕੁਮਾਰ ਸਮੂਹ ਸਟਾਫ ਹਾਜ਼ਰ ਸਨ।