75 ਸਾਲ ਬਾਦ ਡੇਰਾ ਬਾਬਾ ਨਾਨਕ ਕੋਰੀਡੋਰ ਰਸਤੇ ਪਾਕਿਸਤਾਨ ਚ ਮੁਸਲਿਮ ਭਤੀਜੇ ਤੇ ਹਿੰਦੋਸਤਾਨ ਦੇ 90 ਸਾਲ ਦੇ ਸਿੰਘ ਦਾ ਮਿਲਣ

75 ਸਾਲ ਬਾਦ ਡੇਰਾ ਬਾਬਾ ਨਾਨਕ ਕੋਰੀਡੋਰ ਰਸਤੇ ਪਾਕਿਸਤਾਨ ਚ ਆਪਣੇ ਪਰਿਵਾਰ ਨੂੰ ਮਿਲਣ ਪਹੁੰਚੇ 90 ਸਾਲ ਦੇ ਬਜ਼ੁਰਗ

75 ਸਾਲ ਬਾਦ ਡੇਰਾ ਬਾਬਾ ਨਾਨਕ ਕੋਰੀਡੋਰ ਰਸਤੇ ਪਾਕਿਸਤਾਨ ਚ ਮੁਸਲਿਮ ਭਤੀਜੇ ਤੇ ਹਿੰਦੋਸਤਾਨ ਦੇ 90 ਸਾਲ ਦੇ ਸਿੰਘ ਦਾ ਮਿਲਣ
mart daar

75 ਸਾਲ ਬਾਦ ਡੇਰਾ ਬਾਬਾ ਨਾਨਕ ਕੋਰੀਡੋਰ ਰਸਤੇ ਪਾਕਿਸਤਾਨ ਚ ਮੁਸਲਿਮ ਭਤੀਜੇ ਤੇ ਹਿੰਦੋਸਤਾਨ ਦੇ 90 ਸਾਲ ਦੇ ਸਿੰਘ ਦਾ ਮਿਲਣ 
ਸਵਰਨ ਸਿੰਘ ਜਿਨ੍ਹਾਂ ਦੀ ਉਮਰ 85 ਤੋਂ 90 ਹੈ, ਉਹ 1947 ਦੀ ਵੰਡ ਤੇ ਆਪਣੇ ਪਰਿਵਾਰ ਤੋਂ ਵਿਛੜ ਗਏ ਸੀ , ਪਰ ਅੱਜ ਡੇਰਾ ਬਾਬਾ ਨਾਨਕ ਕੋਰੀਡੋਰ ਰਾਹੀਂ ਆਪਣੇ ਭਤੀਜੇ ਮਨਮੋਹਨ ਸਿੰਘ ਨੂੰ ਜਿਸ ਨੇ ਹੁਣ ਆਪਣਾ ਨਾਮ ਮੁਹੰਮਦ ਖ਼ਾਲਿਕ ਰੱਖ ਲਿਆ ਹੈ, 75 ਸਾਲ ਬਾਦ ਮਿਲ ਕੇ ਖੁਸ਼ੀ ਦਾ ਪਰਘਟਾਵਾ ਕੀਤਾ। ਸਵਰਣ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਭਤੀਜੇ ਜੋ ਕੇ ਉਹਨਾਂ ਤੋਂ 10 ਸਾਲ ਛੋਟਾ ਹੈ, ਬਾਰੇ ਜਾਣਕਾਰੀ youtube ਤੋਂ ਮਿਲੀ | ਤੇ ਉਹ ਆਪਣੀ ਭਤੀਜੀ ਤੇ ਇਕ ਹੋਰ ਰਿਸ਼ਤੇਦਾਰ ਸਮੇਤ ਡੇਰਾ ਬਾਬਾ ਨਾਨਕ ਕੋਰੀਡੋਰ ਰਾਹੀਂ ਆਪਣੇ ਭਤੀਜੇ ਨੂੰ ਮਿਲਣ ਲਈ ਆਤੁਰ ਹੋ ਗਏ ਤੇ ਕੋਰੀਡੋਰ ਰਾਹੀਂ ਪਾਕਿਸਤਾਨ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ | ਅੱਜ ਮਿਲਣ ਦਾ ਸੁਪਨਾ ਪੂਰਾ ਹੋਣ ਤੇ ਉਹਨਾਂ ਦੀਆਂ ਅੱਖਾਂ ਚ ਵਿਛੜੇ ਪਰਿਵਾਰ ਨੂੰ ਮਿਲਣ ਦਾ ਸੁਖ ਸਾਫ ਦਿਖਾਈ ਦੇ ਰਿਹਾ ਸੀ। ਆਓ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਇਹ ਰਿਪੋਰਟ।