ਸਕੂਲ ਵਿਚ ਨਵੇਂ ਦਾਖਲ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਲੇਖਣ ਤੇ ਪਾਠ   ਸਮੱਗਰੀ ਵੰਡੀ 

ਸਕੂਲ ਵਿਚ ਨਵੇਂ ਦਾਖਲ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਲੇਖਣ ਤੇ ਪਾਠ   ਸਮੱਗਰੀ ਵੰਡੀ 

ਸਕੂਲ ਵਿਚ ਨਵੇਂ ਦਾਖਲ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਲੇਖਣ ਤੇ ਪਾਠ   ਸਮੱਗਰੀ ਵੰਡੀ 
mart daar

ਸਕੂਲ ਵਿਚ ਨਵੇਂ ਦਾਖਲ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਲੇਖਣ ਤੇ ਪਾਠ   ਸਮੱਗਰੀ ਵੰਡੀ 
ਅੱਡਾ ਸਰਾਂ,6 ਮਈ(ਜਸਵੀਰ ਕਾਜਲ  )ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਾਲੂ ਵਿੱਦਿਅਕ ਵਰ੍ਹੇ ਲਈ ਨਵੇਂ ਦਾਖ਼ਲੇ ਦੀ ਮੁਹਿੰਮ ਨੂੰ ਪੂਰੀ ਸਫ਼ਲਤਾ ਨਾਲ ਚੱਲ ਰਹੀ ਹੈ ਪਿਛਲੇ ਸਾਲ ਵਾਂਗ ਹੀ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਬੀਰਮਪੁਰ ਵਿਖੇ ਵੀ ਸਕੂਲ ਦੇ ਮਿਹਨਤੀ ਸਟਾਫ ਦੇ ਸਾਂਝੇ ਉਪਰਾਲੇ ਸਦਕਾ ਸਕੂਲ ਵਿਚ ਨਵੇਂ ਦਾਖਲੇ ਕੀਤੇ ਜਾ ਰਹੇ ਹਨ ਨਵੇਂ ਦਾਖਲੇ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਉਤਸ਼ਾਹਤ ਕਰਨ ਲਈ ਸਕੂਲ ਦੇ ਇੰਚਾਰਜ  ਪ੍ਰਿੰਸੀਪਲ ਸਟੇਟ ਐਵਾਰਡੀ ਅਧਿਆਪਕ ਡਾ. ਅਰਮਨਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਛੇਵੀਂ ਤੋਂ ਬਾਰ੍ਹਵੀਂ  ਔਰਤ ਦਾਖ਼ਲਿਆਂ ਵਿੱਚ    ਨਵੇਂ ਵਿਦਿਆਰਥੀਆਂ ਦਾ ਪੜ੍ਹਾਈ ਵਿੱਚ ਮਨੋਬਲ ਵਧਾਉਣ ਅਤੇ ਉਨ੍ਹਾਂ ਨੂੰ ਸਨਮਾਨਿਤ   ਕਰਨ ਦੇ ਉਦੇਸ਼ ਨਾਲ ਸਕੂਲ ਵਿਖੇ ਇਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਸਕੂਲ ਦੇ ਮੈਥ ਲੈਕਚਰਾਰ ਰਛਪਾਲ  ਸਿੰਘ ਵੱਲੋਂ ਆਪਣੀ ਦਿੱਤੀ ਗਈ ਮਾਇਕ ਸਹਾਇਤਾ ਨਾਲ  ਵਿਦਿਆਰਥੀਆਂ ਨੂੰ  ਸਕੂਲ ਬੈਗ, ਜੁਮੈਟਰੀ ਬਾਕਸ, ਕਾਪੀਆਂ, ਪੈੱਨ ਅਤੇ ਡਰਾਇੰਗ ਸ਼ੀਟਾਂ ਆਦਿ ਵੰਡੀਆਂ ਗਈਆਂ। ਇਸ ਮੌਕੇ ਸਕੂਲ ਇੰਚਾਰਜ ਪ੍ਰਿੰਸੀਪਲ ਤੇ ਜ਼ਿਲ੍ਹਾ ਡੀ.ਐਮ ਡਾ. ਅਮਨਪ੍ਰੀਤ ਸਿੰਘ ਨੇ ਲੈਕਚਰਾਰ ਰਸ਼ਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਭਲੇ ਕਾਰਜਾਂ ਨਾਲ ਅਧਿਆਪਕਾਂ ਦਾ ਸਮਾਜਿਕ ਸਤਿਕਾਰ ਵਧਦਾ ਹੈ।ਇਸ ਮੌਕੇ  ਐਮ.ਸੀ ਚੇਅਰਪਰਸਨ ਰੇਨੂ ਸੈਣੀ,ਪ੍ਰਧਾਨ ਹਰਜਿੰਦਰ ਸਿੰਘ,ਸਰਪੰਚ ਸੁਰਿੰਦਰ ਕੌਰ,ਅਰਵਿੰਦ ਕੌਰ, ਅਵਨੀਤ ਕੌਰ,ਇੰਦਰਜੀਤ ਸਿੰਘ, ਕੈਪਟਨ ਰੇਸ਼ਮ ਸਿੰਘ, ਸੁਖਦੇਵ ਸਿੰਘ, ਰਘਵੀਰ ਸਿੰਘ,  ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।