ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਮੂਹ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ

ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਮੂਹ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਤਿੰਨ ਮਹੀਨੇ ਤੋਂ ਨਹੀਂ ਮਿਲੀ ਤਨਖਾਹ

ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਮੂਹ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ
mart daar

ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਮੂਹ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ | ਕਰਮਚਾਰੀਆਂ ਵਲੋਂ ਦੱਸਿਆ ਗਿਆ ਕਿ ਬਹੁਤ ਦੇਰ ਪਹਿਲਾਂ ਉਹਨਾਂ ਨੂੰ ਕਮੇਟੀ ਘਰ ਚ ਨੌਕਰੀ ਮਿਲੀ ਸੀ ਤੇ ਅੱਜ ਸਾਲਾਂ ਦੇ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਕੱਚੇ ਹੀ ਹਨ ਤੇ ਹਾਲੇ ਤੱਕ ਉਹਨਾਂ ਦੀ ਨੌਕਰੀ ਖ਼ਤਰੇ ਵਿੱਚ ਹੀ ਹੈ |

ਓਧਰ ਜੋ ਪੱਕੇ ਕਰਮਚਾਰੀ ਹਨ ਉਹਨਾਂ ਨੂੰ 2 ਮਹੀਨੇ ਤੋਂ ਤਨਖਾਹ ਨਸੀਬ ਨਹੀਂ ਹੋਈ ਅਤੇ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਪ੍ਰਤੀਤ ਹੋ ਰਿਹਾ ਹੈ | 
ਜਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੇ ਐਸ ਡੀ ਐਮ ਰਾਜੇਸ਼ ਸ਼ਰਮਾ ਨੇ 23 ਮਈ  ਨੂੰ ਜਦੋਂ ਚਾਰਜ ਲਿਆ  ਸੀ ਤਾਂ ਉਹਨਾਂ ਨਾਲ ਵੀ ਸਾਡੇ ਪੱਤਰਕਾਰ ਨੇ ਕਰਮਚਾਰੀਆਂ ਬਾਰੇ ਗੱਲਬਾਤ ਕੀਤੀ ਸੀ ਤੇ ਐਸ ਡੀ ਐਮ ਰਾਜੇਸ਼ ਸ਼ਰਮਾ ਨੇ ਵੀ ਅਸ਼ਵਾਸ਼ਨ ਦਿੱਤਾ ਸੀ ਕਿ ਹਨ ਦੀਆਂ ਮੁਸ਼ਕਲਾਂ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ | ਪਰ ਹੁਣ ਹਾਲਾਤ ਇਸੇ ਹਨ ਕਿ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਮੂਹ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਕਰਨੀ ਪਈ ਹੈ | ਆਓ ਦੇਖਦੇ ਹਾਂ ਕੈਮਰਾ ਮੈਨ ਕ੍ਰਿਸ਼ਨ ਗੋਪਾਲ ਨਾਲ ਸਾਡੇ ਪੱਤਰਕਾਰ ਜਤਿੰਦਰ ਕੁਮਾਰ ਸੋਨੂ ਦੀ ਇਹ ਰਿਪੋਰਟ |