ਪੱਤਰਕਾਰਾ ਦੇ ਪੀਲੇ ਕਾਰਡ ਕੱਟ ਕੇ ਸਰਕਾਰ ਕਿ ਸਿਧ ਕਰਨਾ ਚਾਹੁੰਦੀ ਹੈ:ਧਾਮੀ
ਪੱਤਰਕਾਰਾ ਦੇ ਪੀਲੇ ਕਾਰਡ ਕੱਟ ਕੇ ਸਰਕਾਰ ਕਿ ਸਿਧ ਕਰਨਾ ਚਾਹੁੰਦੀ ਹੈ:ਧਾਮੀ
ਅੱਡਾ ਸਰਾਂ (ਜਸਵੀਰ ਕਾਜਲ) ਦਿਲਬਰ ਯੂਥ ਅਤੇ ਸਾਹਿਤਕ ਮੰਚ ਦੇ ਪ੍ਧਾਨ ਉਂਕਰ ਸਿੰਘ ਧਾਮੀ ਤੇ ਭਾਈ ਘਨਈਆ ਸੇਵਾ ਸੁਸਾਇਟੀ ਦੇ ਪ੍ਧਾਨ ਹਰਜੀਤ ਸਿੰਘ ਨੰਗਲ ਨੇ ਪ੍ਰੈਸ ਦੇ ਨਾਮ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਜਿਹੜੇ ਪੱਤਰਕਾਰਾ ਦੇ ਪੀਲੇ ਕਾਰਡ ਕੱਟੇ ਹਨ। ਇਸ ਨਾਲ ਸਰਕਾਰ ਨੂੰ ਕਿ ਫਾਇਦਾ ਹੋ ਸਕਦਾ ਹੈ ਪੱਤਰਕਾਰ ਅਾਪਣੀਆ ਜੇਬਾਂ ਵਿੱਚੋਂ ਪੈਸੇ ਖਰਚ ਕੇ ਸਮਾ ਕੱਢ ਕੇ ਖਬਰਾ ਇਕੱਠੀਆਂ ਕਰਦੇ ਹਨ ਅਤੇ ਦੁਸ਼ਮਣੀਆ ਮੁਲ ਲੈਦੇ ਹਨ। ਪ੍ਰਸ਼ਾਸਨ ਨੂੰ ਲੋਕਾਂ ਦੀਆਂ ਸਮਸਿਆਵਾਂ ਪ੍ਤੀ ਜਾਗਰੂਕ ਕਰਦੇ ਹਨ।ਸਰਕਾਰ ਦਾ ਕੀ ਲੈਦੇ ਹਨ। ਤਨਖਾਹ ਉੱਤੇ ਜਾ ਹੋਰ ਲਾਭ, ਕੁਙ ਨਹੀਂ ਲੈਦੇ ਸਰਕਾਰ ਨੂੰ ਅਪੀਲ ਕਰਦਿਆਂ ਉਪਰੋਕਤ ਸਮਾਜ ਸੇਵੀ ਨੇਤਾਵਾਂ ਨੇ ਕਿਹਾ ਜੇ ਕੁਝ ਖੱਟਣਾ ਹੈ ਤਾਂ ਸਮਾਜ ਨੂੰ ਲੁੱਟਣ ਵਾਲੀਆਂ ਦਾ ਸੋਚੋ। ਪੀਲੇ ਕਾਰਡ ਰਹਿੰਦੇ ਪੱਤਰਕਾਰਾ ਦੇ ਤੁਰੰਤ ਬਹਾਲ ਕਰੋ।