ਬੀਰਮਪੁਰ ਸਕੂਲ ਦੇ ਤਿੰਨ ਅਧਿਆਪਕ ਟੀਚਰਜ ਫੈਸਟ ,ਚੋਂ ਅੱਵਲ
ਬੀਰਮਪੁਰ ਸਕੂਲ ਦੇ ਤਿੰਨ ਅਧਿਆਪਕ ਟੀਚਰਜ ਫੈਸਟ ,ਚੋਂ ਅੱਵਲ
*ਬੀਰਮਪੁਰ ਸਕੂਲ ਦੇ ਤਿੰਨ ਅਧਿਆਪਕ ਟੀਚਰਜ ਫੈਸਟ ,ਚੋਂ ਅੱਵਲ*
ਅੱਡਾ ਸਰਾਂ ( ਜਸਵੀਰ ਕਾਜਲ)
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁੁਸਾਰ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਪੜ੍ਹਨ-ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਨੂੰ ਤਲਾਸ਼ਣ ਅਤੇ ਤਰਾਸ਼ਣ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹੁਸ਼ਿਆਰਪੁਰ ਸ. ਗੁਰਸ਼ਰਨ ਸਿੰਘ ਦੀਆਂ ਹਦਾਇਤਾਂ ਅਨੁੁਸਾਰ ਬੁੱਲ੍ਹੋਵਾਲ ਬਲਾਕ ਦੇ ਅਧਿਆਪਕਾਂ ਦੇ ਖੋਜ ਮੁਕਾਬਲੇ ਬੀ.ਐਲ.ਓ ਪ੍ਰਿੰ:ਹਰਜੀਤ ਸਿੰਘ ਦੀ ਅਗਵਾਈ ਵਿੱਚ ਸ.ਸ.ਸ.ਸ ਸੀਕਰੀ ਵਿਖੇ ਕਰਵਾਏ ਗਏ ਜਿਨ੍ਹਾਂ ਵਿੱਚ ਸ.ਸ.ਸ.ਸ ਬੀਰਮਪੁਰ(ਟਾਂਡਾ) ਦੇ ਤਿੰਨ ਅਧਿਆਪਕਾਂ ਸਕੂਲ ਇੰਚਾ: ਸਟੇਟ ਐਵਾਰਡੀ ਪੰਜਾਬੀ ਲੈਕਚਰਾਰ ਡਾ. ਅਰਮਨਪ੍ਰੀਤ ਸਿੰਘ ਨੇ ਪੰਜਾਬੀ ਵਿਸ਼ੇ ਨੂੰ ਰੌਚਕ ਅਤੇ ਸੌਖੇ ਢੰਗ ਨਾਲ ਪੜ੍ਹਾਉਣ ਹਿੱਤ ਪੀ.ਪੀ.ਟੀ, ਸਲਾਈਡ ਸ਼ੋਅ ਅਤੇ ਆਡੀਓ ਵਿਯੂਅਲ ਵਿਧੀ,ਐੱਸ ਐੱਸ ਮਾਸਟਰ ਸ੍ਰੀ ਦਵਿੰਦਰ ਪਾਲ ਨੇ ਸਮਾਜਿਕ ਸਿੱਖਿਆ ਵਿਸ਼ੇ ਲਈ ਇਲੈਕਟ੍ਰਾਨਿਕ ਵਰਕਿੰਗ ਮਾਡਲ ਵਿਧੀ ਅਤੇ ਹਿੰਦੀ ਅਧਿਆਪਕਾ ਆਸ਼ਾ ਰਾਣੀ ਨੇ ਸੰਗਿਆ ਦਾ ਵਰਕਿੰਗ ਮਾਡਲ ਜਿਹੀਆਂ ਨਵੀਂਆਂ ਸਰਲ ਪੜ੍ਹਨ-ਪੜ੍ਹਾਉਣ ਵਿਧੀਆਂ ਦੀ ਪੇਸ਼ਕਾਰੀ ਕਰਕੇ ਆਪਣੇ ਵਿਸ਼ਿਆਂ 'ਚੋਂ ਪਹਿਲੇ ਸਥਾਨ ਪ੍ਰਾਪਤ ਕਰਕੇ ਆਪਣੀ ਪਰਪੱਕ ਅਧਿਆਪਨ ਯੋਗਤਾ ਦਾ ਪਰਿਮਾਣ ਦਿੱਤਾ। ਟੀਚਰਜ਼ ਫੈਸਟ ਦੇ ਇਨ੍ਹਾਂ ਜੇਤੂ ਅਧਿਆਪਕਾਂ ਨੂੰ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਵਲੋਂ ਸਿੱਖਿਆ ਵਿਭਾਗ ਵੱਲੋਂ ਜਾਰੀ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਲੈਕਚਰਾਰ ਬਲਵਿੰਦਰ ਸਿੰਘ, ਰਸ਼ਪਾਲ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਰਵਿੰਦਰ ਸਿੰਘ,ਸੁੱਚਾ ਰਾਮ, ਹਰਜਿੰਦਰ ਸਿੰਘ, ਮੈਡਮ ਗੁਰਬਖਸ਼ ਕੌਰ, ਨਿਸ਼ਾ ਕੁਮਾਰੀ ਆਦਿ ਹਾਜ਼ਰ ਸਨ।