ਨਵੋਦਿਆ ਵਿਦਿਆਲਿਆ ਵਿੱਚ ਚੋਣ ਹੋਣ ਤੇ ਬੱਚੀ ਪ੍ਰਵੀਨ ਕੌਰ ਦਾ ਸਨਮਾਨ ਕੀਤਾ।
ਨਵੋਦਿਆ ਵਿਦਿਆਲਿਆ ਵਿੱਚ ਚੋਣ ਹੋਣ ਤੇ ਬੱਚੀ ਪ੍ਰਵੀਨ ਕੌਰ ਦਾ ਸਨਮਾਨ ਕੀਤਾ।

ਅੱਡਾ ਸਰਾਂ 13 ਜੁਲਾਈ ( ਜਸਵੀਰ ਕਾਜਲ )
ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮੂਨਕ ਖੁਰਦ ਵਿਖੇ ਹੈਡਮਾਸਟਰ ਗੁਰਦਿਆਲ ਸਿੰਘ ਤੇ ਸਰਪੰਚ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਨਵੋਦਿਆ ਵਿਦਿਆਲਿਆ ਟੈਸਟ ਪਾਸ ਕਰਕੇ ਮੈਰਿਟ ਵਿੱਚ ਆਈ ਪਿੰਡ ਮੂਨਕਾ ਦੀ ਬੱਚੀ ਪ੍ਰਵੀਨ ਕੌਰ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ ਨੇ ਬੱਚੀ ਦੀ ਹੌਸਲਾ ਵਧਾਈ ਕਰਦਿਆ ਹੈਡਮਾਸਟਰ ਗੁਰਦਿਆਲ ਸਿੰਘ, ਸਟਾਫ ਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਤੇ ਕਿਹਾ ਜਿਹੜੇ ਬੱਚੇ ਮਿਹਨਤ ਤੇ ਲਗਨ ਨਾਲ ਪੜਾਈ ਕਰਦੇ ਹਨ। ਉਹ ਕਾਮਯਾਬੀ ਦੀਆ ਮੰਜਿਲਾ ਨੂੰ ਛੂੰਹਦੇ ਹਨ। ਵਿਦਿਆ ਇੱਕ ਅਜਿਹਾ ਗਹਿਣਾ ਹੈ। ਇਸਨੂੰ ਕੋਈ ਵੀ ਚੁਰਾਅ ਨਹੀ ਸਕਦਾ। ਮੂਨਕ ਨੇ ਬੱਚੀ ਤੇ ਪਰਿਵਾਰ ਨੂੰ ਹਰ ਤਰਾ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੈਡਮਾਸਟਰ ਗੁਰਦਿਆਲ ਸਿੰਘ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਮੇਰੇ ਸਕੂਲ ਦੀ ਬੱਚੀ ਨੇ ਸਕੂਲ ਤੇ ਪਿੰਡ ਦਾ ਨਾਮ ਛੋਟੀ ਉਮਰ ਵਿੱਚ ਚਮਕਾਇਆ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਪੰਚ ਰਾਜਵਿੰਦਰ ਕੌਰ, ਪੰਚ ਮਨਪ੍ਰੀਤ ਕੌਰ, ਪੰਚ ਸਵਰਨ ਕੌਰ, ਪੰਚ ਅਮਰਜੀਤ ਸਿੰਘ,ਪੰਚ ਮੋਹਨਜੀਤ ਸਿੰਘ, ਕਮਲਜੀਤ ਸਿੰਘ, ਸੁਰਜੀਤ ਸਿੰਘ ਕਾਲਾ, ਸੁਰਜੀਤ ਕੌਰ, ਸੁਰਿੰਦਰ ਕੌਰ, ਵਿਸਾਲ ਸਿੰਘ, ਮੀਨਾ ਰਾਣੀ ਆਦਿ ਹਾਜ਼ਰ ਸਨ।
ਫੋਟੋ ਕੈਪਸਨ---ਨਵੋਦਿਆ ਵਿਦਿਆਲਿਆ ਵਿੱਚ ਚੋਣ ਹੋਣ ਤੇ ਪ੍ਰਵੀਨ ਕੌਰ ਦਾ ਸਨਮਾਨ ਕਰਨ ਮੌਕੇ ਸੁਖਵਿੰਦਰ ਸਿੰਘ ਮੂਨਕ, ਹੈਡਮਾਸਟਰ ਗੁਰਦਿਆਲ ਸਿੰਘ, ਸਰਪੰਚ ਕੁਲਵਿੰਦਰ ਕੌਰ ਤੇ ਹੋਰ।