ਪੰਨੂ ਦੀ ਅਗਵਾਈ 'ਚ ਹਲਕਾ ਬੁਲੰਦੀਆਂ ਛੂਹੇਗਾ: ਸਲੀਮ ਮਸੀਹ

ਪੰਨੂ ਦੀ ਅਗਵਾਈ 'ਚ ਹਲਕਾ ਬੁਲੰਦੀਆਂ ਛੂਹੇਗਾ: ਸਲੀਮ ਮਸੀਹ 'ਆਪ' ਦੀ ਸਰਕਾਰ ਬਨਣ ਤੇ ਪੰਨੂ ਨੂੰ ਦਿੱਤੀ ਵਧਾਈ

ਪੰਨੂ ਦੀ ਅਗਵਾਈ 'ਚ ਹਲਕਾ ਬੁਲੰਦੀਆਂ ਛੂਹੇਗਾ: ਸਲੀਮ ਮਸੀਹ
mart daar

ਫਤਿਹਗੜ੍ਹ ਚੂੜੀਆਂ ( ਰਾਜੀਵ ਸੋਨੀ ) ਕਸਬਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਮਸੀਹ ਆਗੂ ਸਲੀਮ ਮਸੀਹ ਨੇ ਗੱਲਬਾਤ ਕਰਦਿਆਂ ਸ੍ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਬਨਣ ਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਸ੍ ਬਲਬੀਰ ਸਿੰਘ ਪੰਨੂ ਨੂੰ ਪੂਰੇ ਮਸੀਹ ਭਾਈਚਾਰੇ ਵੱਲੋਂ ਮੁਬਾਰਕਬਾਦ ਦਿੱਤੀ ਹੈ। ਸਲੀਮ ਮਸੀਹ ਨੇ ਕਿਹਾ ਕਿ 'ਆਪ' ਦੀ ਸਰਕਾਰ ਬਨਣ ਤੇ ਸਾਰਾ ਪੰਜਾਬ ਅਤੇ ਬਲਬੀਰ ਸਿੰਘ ਪੰਨੂ ਦੀ ਯੋਗ ਅਗਵਾਈ ਹੇਠ ਹਲਕਾ ਫਤਿਹਗੜ੍ਹ ਚੂੜੀਆਂ ਹਰ ਪੱਖੋਂ ਬੁਲੰਦੀਆਂ ਛੂਹੇਗਾ ਅਤੇ ਲੋਕਾਂ ਦੀਆਂ ਆਸਾਂ ਮੁਤਾਬਕ ਕੰਮ ਕੀਤੇ ਜਾਣਗੇ। ਇਸ ਮੌਕੇ ਕੇਵਲ ਮਸੀਹ, ਜੈਮਸ ਮਸੀਹ, ਕਾਲਾ ਕਮਾਨੀਆਂ ਵਾਲਾ, ਵੀਰੂ ਮਸੀਹ, ਜੱਸ ਮਸੀਹ, ਕਾਲਾ ਮਸੀਹ, ਦੇਸਰਾਜ ਮਸੀਹ ਹਾਜ਼ਰ ਸਨ।