ਪੰਨੂ ਦੀ ਅਗਵਾਈ ਹੇਠ ਹਲਕਾ ਫਤਿਹਗੜ੍ਹ ਚੂੜੀਆ ਤੋਂ 2024'ਚ ਸ਼ਾਨ ਨਾਲ ਜਿੱਤਾਗੇ: ਆਪ ਆਗੂ
ਪੰਨੂ ਦੀ ਅਗਵਾਈ ਹੇਠ ਹਲਕਾ ਫਤਿਹਗੜ੍ਹ ਚੂੜੀਆ ਤੋਂ 2024 'ਚ ਸ਼ਾਨ ਨਾਲ ਜਿੱਤਾਗੇ: ਆਪ ਆਗੂ

ਫਤਿਹਗੜ੍ਹ ਚੂੜੀਆਂ ( ਰਾਜੀਵ ਸੋਨੀ ) ਅੱਜ ਸਥਾਨਕ ਨਗਰ ਕੌਂਸਲ ਦੇ ਦਫਤਰ ਵਿਖੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਇਸ ਦੌਰਾਨ ਪੰਨੂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ 2024 ਦੀ ਲੋਕ ਸਭਾ ਚੋਣਾ ਲਈ ਹੁਣ ਤੋਂ ਹੀ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਪੰਨੂ ਨੇ ਕਿਹਾ ਕਿ ਮੈਨੂੰ ਹਲਕਾ ਫਤਿਹਗੜ੍ਹ ਚੂੜੀਆਂ ਦੇ ਜੁਝਾਰੂ ਵਰਕਰਾਂ ਤੇ ਪੂਰਨ ਭਰੋਸਾ ਹੈ ਕਿ ਉਹਨਾਂ ਦੇ ਸਾਥ ਨਾਲ ਅਸੀਂ 2024 ਦੇ ਮਿਸ਼ਨ ਨੂੰ ਅਸਾਨੀ ਨਾਲ ਫਤਿਹ ਕਰ ਲਵਾਂਗੇ।
ਇਸ ਮੌਕੇ ਲੋਕ ਸਭਾ ਇੰਚਾਰਜ ਕੌਂਸਲਰ ਰਾਜੀਵ ਸੋਨੀ, ਪਵਾਰ ਮੰਡਲ ਦੇ ਪ੍ਰਧਾਨ ਰਾਜੀਵ ਸ਼ਰਮਾਂ, ਕਿਸ਼ਨ ਕੁਮਾਰ ਗਾਮਾ, ਸਚਿਨ ਪਾਂਧੀ, ਤੇਜਵਿੰਦਰ ਸਿੰਘ ਰੰਧਾਵਾ, ਰਛਪਾਲ ਸਿੰਘ ਕਾਹਲੋਂ, ਲਵਪ੍ਰੀਤ ਸਿੰਘ ਖੂਸਰ, ਲਖਵਿੰਦਰ ਸਿੰਘ ਸੰਘੇੜਾ, ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ, ਗੁਰਵਿੰਦਰ ਸਿੰਘ ਵੀਲਾ, ਡਾ ਅਮੈਨੂੰਅਲ ਮਸੀਹ, ਸਲੀਮ ਮਸੀਹ, ਕੇਵਲ ਮਸੀਹ, ਗੁਲਜ਼ਾਰ ਮਸੀਹ, ਬਚਿੱਤਰ ਸਿੰਘ, ਜਸਬੀਰ ਸਿੰਘ ਬਾਬਾ ਡੇਅਰੀ, ਅਨੂਪ ਜਨੋਤਰਾ, ਅੰਕੁਸ਼ ਜੋਸ਼ੀ, ਸੁਖਵਿੰਦਰ ਚੋਲੀਆ, ਕੁਲਵੰਤ ਸਿੰਘ ਵਿਰਦੀ, ਪਾਲ ਸਿੰਘ, ਆਰ ਐਸ ਡੋਗਰਾ ਅਤੇ ਗੁਰਮੀਤ ਸਿੰਘ ਦਾਦੂਜੋਧ ਵੀ ਹਾਜ਼ਰ ਸਨ।
ਹਲਕਾ ਫਤਿਹਗੜ੍ਹ ਚੂੜੀਆਂ ਦੇ ਆਪ ਆਗੂ ਤੇਜਵਿੰਦਰ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਵੀਲਾ, ਜਸਬੀਰ ਸਿੰਘ ਬਾਬਾ, ਗੁਰਮੀਤ ਸਿੰਘ ਦਾਦੂਜੋਧ, ਨਿਸ਼ਾਨ ਮਸੀਹ, ਬੰਟੀ ਮਸੀਹ, ਹਰਜੀਤ ਸਿੰਘ, ਕੁਲਵੰਤ ਸਿੰਘ ਰੰਗਰੇਟਾ, ਸੁਖਵਿੰਦਰ ਸਿੰਘ ਚੋਲੀਆ, ਕੁਲਵੰਤ ਸਿੰਘ ਵਿਰਦੀ ਅਤੇ ਪਾਲ ਸਿੰਘ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਮਿਸ਼ਨ ਨੂੰ ਸ਼ਾਨ ਨਾਲ ਫਤਿਹ ਕੀਤਾ ਜਾਵੇਗਾ। ਅਤੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਪ ਉਮੀਦਵਾਰ ਵੱਡੀ ਲੀਡ ਨਾਲ ਜਿਤਾਵਾਂਗੇ। ਉਕਤ ਆਗੂਆਂ ਨੇ ਕਿਹਾ ਕਿ ਅਸੀਂ ਪੰਨੂ ਸਾਹਿਬ ਦੀ ਅਗਵਾਈ ਹੇਠ ਅੱਜ ਤੋਂ ਹੀ ਹਲਕਾ ਫਤਿਹਗੜ੍ਹ ਚੂੜੀਆਂ ਦੇ ਹਰ ਘਰ ਤੱਕ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਹੁੰਚਾ ਕੇ ਪਾਰਟੀ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।