ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਚ ਸਾਬਕਾ ਫੌਜੀ ਮੰਤਰੀ ਤ੍ਰਿਪਤ ਰਾਜਿੰਦਰ ਖਿਲਾਫ ਚੋਣ ਮੈਦਾਨ ਚ

ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਚ ਸਾਬਕਾ ਫੌਜੀ ਮੰਤਰੀ ਤ੍ਰਿਪਤ ਰਾਜਿੰਦਰ ਖਿਲਾਫ ਚੋਣ ਮੈਦਾਨ ਚ | ਆਮ ਆਦਮੀ ਪਾਰਟੀ ਵਲੋਂ ਇਕ ਸਾਬਕਾ ਫੌਜੀ ਬਲਬੀਰ ਸਿੰਘ ਪੰਨੂ ਚੋਣ ਮੈਦਾਨ ਚ ਹਨ |

ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਚ ਸਾਬਕਾ ਫੌਜੀ ਮੰਤਰੀ ਤ੍ਰਿਪਤ ਰਾਜਿੰਦਰ ਖਿਲਾਫ ਚੋਣ ਮੈਦਾਨ ਚ

ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਜਿਥੇ ਕਾਂਗਰਸ ਪਾਰਟੀ ਵਲੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਅਕਾਲੀ ਦਲ ਪਾਰਟੀ ਵਲੋਂ ਲਖਬੀਰ ਸਿੰਘ ਲੋਧੀਨੰਗਲ ਚੋਣ ਮੈਦਾਨ ਚ ਹਨ ਉਥੇ ਹੀ ਇਸ ਵੱਡੇ ਚੇਹਰਿਆਂ ਚ ਆਮ ਆਦਮੀ ਪਾਰਟੀ ਵਲੋਂ ਇਕ ਸਾਬਕਾ ਫੌਜੀ ਬਲਬੀਰ ਸਿੰਘ ਪੰਨੂ ਚੋਣ ਮੈਦਾਨ ਚ ਹਨ | ਬਲਬੀਰ ਸਿੰਘ ਪੰਨੂ ਦਾ ਕਹਿਣਾ ਹੈ ਕਿ ਉਹ ਪੰਜਾਬ ਦੀ ਜੋ ਨੌਜ਼ਵਾਨੀ ਨਸ਼ੇ ਚ ਗ਼ਲਤਾਨ ਹੋ ਰਹੀ ਹੈ ਜਾ ਉਹ ਨੌਜਵਾਨ ਜੋ ਨਸ਼ੇ ਨਾਲ ਆਪਣੀਆਂ ਜਾਨਾਂ ਗਵਾ ਬੈਠੇ ਹਨ ਉਹਨਾਂ ਪਰਿਵਾਰਾਂ ਦੀ ਲੜਾਈ ਅਤੇ ਨਸ਼ੇ ਦੇ ਖਿਲਾਫ ਮੁਖ ਮੁਦਾ ਲੈਕੇ ਚੋਣ ਪ੍ਰਚਾਰ ਚ ਹਨ ਅਤੇ ਇਸ ਦੇ ਨਾਲ ਹੀ ਆਪਣੇ ਚੋਣ ਪ੍ਰਚਾਰ ਦੌਰਾਨ ਵੱਖ ਵੱਖ ਪਿੰਡਾਂ ਚ ਨੁਕੜ ਮੀਟਿੰਗਾਂ ਕਰਦੇ ਹੋਏ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜੋ ਪੰਜਾਬ ਚ ਵੱਖ ਵੱਖ ਸਰਕਾਰਾਂ ਨੇ ਰਾਜ ਕੀਤਾ ਅਤੇ ਜੋ ਲੋਕਾਂ ਦੀਆ ਵੋਟਾਂ ਨਾਲ ਮੰਤਰੀ ਬਣੇ ਉਹਨਾਂ ਵੋਟਾਂ ਤੋਂ ਬਾਅਦ ਲੋਕਾਂ ਨੂੰ ਦੱਬਿਆ ਹੈ ਅਤੇ ਹੁਣ ਲੋਕ ਜਾਗਰੂਕ ਹਨ ਅਤੇ ਆਪਣੇ ਹੱਕਾਂ ਲਈ ਮੰਤਰੀਆਂ ਨੂੰ ਸਵਾਲ ਪੁੱਛ ਰਹੇ ਹਨ ਅਤੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ  | ਉਹਨਾਂ ਕਿਹਾ ਕੇ ਆਮ ਆਦਮੀ ਪਾਰਟੀ ਹੀ ਸਚੀ ਸੂਚੀ ਸਰਕਾਰ ਦੇ ਸਕਦੀ ਹੈ | 

Click Here To See Video