ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਖੰਗਵਾੜੀ ਵਿਖੇ ਲੋਕ ਦਰਬਾਰ ਲਗਾ
ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਖੰਗਵਾੜੀ ਵਿਖੇ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਗੜ੍ਹਦੀਵਾਲਾ, 24 ਅਪ੍ਰੈਲ: ( ਡਾ ਸੁਖਦੇਵ ਸਿੰਘ ਰਮਦਾਸਪੁਰ ) ਆਮ ਆਦਮੀ ਪਾਰਟੀ ਤੇ ਸੀ ਐਮ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਵੱਖ-ਵੱਖ ਵਿਧਾਇਕਾਂ ਵੱਲੋਂ ਆਪਣੇ ਆਪਣੇ ਹਲਕੇ ਵਿਚ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਜਾ ਰਹੀਆ ਹਨ, ਇਸੇ ਲੜੀ ਤਹਿਤ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਅੱਜ ਪਿੰਡ ਖੰਗਵਾੜੀ ਵਿਖੇ ਲੋਕ ਦਰਬਾਰ ਲਗਾ ਕੇ ਆਮ ਲੋਕਾਂ ਲਈਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਵੀ ਕੀਤਾ ਗਿਆ ਪਿੰਡ ਦੇ ਲੋਕਾਂ ਵੱਲੋਂ ਮੰਡੀ ਵਿੱਚ ਪਾਣੀ ਦੀ ਸਮੱਸਿਆ ਨੂੰ ਮੁੱਖ ਤੌਰ ਤੇ ਅੱਗੇ ਰੱਖਿਆ ਗਿਆ ਜਿਸਦਾ ਹਲਕਾ ਵਿਧਾਇਕ ਵੱਲੋਂ ਮੌਕੇ ਤੇ ਹੱਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨਾਇਬ ਤਸੀਲਦਾਰ ਗੜ੍ਹਦੀਵਾਲਾ ਸੁਖਵਿੰਦਰ ਸਿੰਘ, ਸਬ ਇੰਸਪੈਕਟਰ ਗੜ੍ਹਦੀਵਾਲਾ ਸਤਪਾਲ ਸਿੰਘ, ਐਸ ਡੀ ਓ ਬਿਜਲੀ ਬੋਰਡ ਜੋਗਿੰਦਰ ਸਿੰਘ, ਵਾਟਰ ਸਪਲਾਈ ਅਤੇ ਬੀਡੀਓ ਦਫ਼ਤਰ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਸੀਨੀਅਰ ਆਗੂ ਮਾਸਟਰ ਰਛਪਾਲ ਸਿੰਘ, ਅਵਤਾਰ ਸਿੰਘ ਜੇਈ, ਕੈਪਟਨ ਤਰਸੇਮ ਸਿੰਘ, ਰੂਪ ਲਾਲ, ਕੈਪਟਨ ਕਰਨ, ਮੇਜਰ ਸਿੰਘ, ਸਰਪੰਚ ਸ਼ਤੀਸ ਕੁਮਾਰ, ਸੁਭਾਸ਼, ਸੰਜੇ ਕੋਈ, ਕਰਨ ਸਿੰਘ ਬਿੰਦੂ, ਨਰਿੰਦਰ ਸਿੰਘ, ਰਵੀ ਪਰਕਾਸ਼, ਸਰਪੰਚ ਸ਼ਤੀਸ ਕੁਮਾਰ, ਸ਼ਾਮ ਸਿੰਘ, ਪੰਚ ਸੁਭਾਸ਼ ਰਾਣੀ, ਪੰਚ ਰਾਜ ਕੁਮਾਰੀ, ਪ੍ਰਦੀਪ ਕੁਮਾਰ, ਪੰਚ ਧਰਮਪਾਲ ਆਦਿ ਮੌਜੂਦ ਸਨ।