ਬਟਾਲਾ ਚ ਭਾਜਪਾ ਦੇ ਪ੍ਰਚਾਰ ਲਈ ਅਮਿਤ ਸ਼ਾਹ , ਸਮ੍ਰਤੀ ਇਰਾਨੀ ਅਤੇ ਮੰਤਰੀ ਪਿਯੂਸ਼ ਗੋਇਲ ਆਉਣਗੇ - ਫਤਿਹਜੰਗ ਸਿੰਘ ਬਾਜਵਾ
ਬਟਾਲਾ ਚ ਭਾਜਪਾ ਦੇ ਪ੍ਰਚਾਰ ਲਈ ਅਮਿਤ ਸ਼ਾਹ , ਸਮ੍ਰਤੀ ਇਰਾਨੀ ਅਤੇ ਮੰਤਰੀ ਪਿਯੂਸ਼ ਗੋਇਲ ਆਉਣਗੇ - ਫਤਿਹਜੰਗ ਸਿੰਘ ਬਾਜਵਾ ਅਸ਼ਵਨੀ ਸੇਖੜੀ ਆਪਣੇ ਸਕੇ ਭਰਾ ਇੰਦਰ ਸੇਖੜੀ ਨਾਲ ਨਹੀਂ ਜੁੜ ਸਕੇ

ਕਾਂਗਰਸ ਪਾਰਟੀ ਛੱਡ ਭਾਜਪਾ ਚ ਸ਼ਾਮਿਲ ਹੋਏ ਐਮ ਐਲ ਏ ਫਤਿਹਜੰਗ ਬਾਜਵਾ ਵਿਧਾਨ ਸਭਾ ਹਲਕਾ ਬਟਾਲਾ ਤੋਂ ਚੋਣ ਮੈਦਾਨ ਚ ਪ੍ਰਚਾਰ ਚ ਜੁਟੇ ਹਨ ਉਹਨਾਂ ਕਿਹਾ ਕਿ ਹਲਕਾ ਬਟਾਲਾ ਦੇ ਸ਼ਹਿਰੀ ਖੇਤਰ ਚ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾ ਤੇ ਭਰਭੂਰ ਸਮਰਥਨ ਦੇ ਰਹੇ ਹਨ ਅਤੇ ਉਹਨਾਂ ਨੂੰ ਪਿੰਡਾਂ ਚ ਵੀ ਪੂਰਾ ਸਾਥ ਮਿਲ ਰਿਹਾ ਹੈ | ਇਸ ਦੇ ਨਾਲ ਹੀ ਉਹਨਾਂ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ
ਅਸ਼ਵਨੀ ਸੇਖੜੀ ਤੇ ਸ਼ਬਦੀ ਵਾਰ ਕਰਦੇ ਕਿਹਾ ਕਿ ਅਸ਼ਵਨੀ ਸੇਖੜੀ ਆਪਣੇ ਸਕੇ ਭਰਾ ਇੰਦਰ ਸੇਖੜੀ ਨੂੰ ਨਾਲ ਨਹੀਂ ਜੋੜ ਸਕੇ ਉਹਨਾਂ ਲੋਕਾਂ ਨੂੰ ਕੀ ਜੋੜਨਾ ਹੈ | ਫਤਿਹ ਬਾਜਵਾ ਨੇ ਕਿਹਾ ਕਿ ਇੰਦਰ ਸੇਖੜੀ ਭਾਜਪਾ ਚ ਸ਼ਾਮਿਲ ਹੋਏ ਹਨ ਅਤੇ ਜਿਸ ਨਾਲ ਬਟਾਲਾ ਚ ਉਹਨਾਂ ਨੂੰ ਵੱਡੀ ਮਜਬੂਤੀ ਮਿਲ ਰਹੀ ਹੈ | ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੇ ਸਮੇ ਚ ਬਟਾਲਾ ਹਲਕੇ ਨੂੰ ਇਕ ਕਾਬਿਲ ਲੀਡਰਸ਼ਿਪ ਨਹੀਂ ਮਿਲੀ ਅਤੇ ਬਟਾਲਾ ਵਿਕਾਸ ਪੱਖੋਂ ਪੰਜਾਬ ਦੇ ਦੂਸਰੇ ਸ਼ਹਿਰਾਂ ਤੋਂ ਬਹੁਤ ਪਿੱਛੇ ਹੈ | ਇਸ ਦੇ ਨਾਲ ਹੀ ਫਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਬਟਾਲਾ ਚ ਭਾਜਪਾ ਦੇ ਪ੍ਰਚਾਰ ਲਈ ਅਮਿਤ ਸ਼ਾਹ , ਸਮ੍ਰਤੀ ਇਰਾਨੀ ਅਤੇ ਮੰਤਰੀ ਪਿਯੂਸ਼ ਗੋਇਲ ਆਉਣਗੇ |