ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪਿੰਡ ਕੰਧਾਲਾ ਜੱਟਾਂ ਵਿਚ ਇਲੈਕਸ਼ਨ ਬੂਥਾਂ ਉੱਪਰ ਲਗਾਇਆ ਗਿਆ ਵਿਸ਼ੇਸ਼ ਕੈਂਪ
ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪਿੰਡ ਕੰਧਾਲਾ ਜੱਟਾਂ ਵਿਚ ਇਲੈਕਸ਼ਨ ਬੂਥਾਂ ਉੱਪਰ ਲਗਾਇਆ ਗਿਆ ਵਿਸ਼ੇਸ਼ ਕੈਂਪ
ਅੱਡਾ ਸਰਾਂ 5 ਸਤੰਬਰ (ਜਸਵੀਰ ਕਾਜਲ)
ਡਿਪਟੀ ਕਮਿਸ਼ਨਰ -ਕਮ -ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਾਰ ਸਤੰਬਰ ਨੂੰ ਪਿੰਡ ਕੰਧਾਲਾ ਜੱਟਾਂ ਦੇ ਇਲੈਕਸ਼ਨ ਬੂਥਾਂ ਉੱਪਰ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਲਈ ਵਿਸ਼ੇਸ਼ ਕੈਂਪ ਬੀਐਲਓਜ਼ ਸ਼੍ਰੀ ਰੂਪ ਲਾਲ ਅਤੇ ਹੈੱਡ ਟੀਚਰ ਸ੍ਰੀਮਤੀ ਲੱਜਿਆ ਦੇਵੀ ਦੀ ਦੇਖ ਰੇਖ ਹੇਠ ਲਗਾਇਆ ਗਿਆ ।ਉਨ੍ਹਾਂ ਨੇ ਗੱਲ ਕਰਦਿਆਂ ਦੱਸਿਆ ਕਿ ਪਿੰਡ ਕੰਧਾਲਾ ਜੱਟਾਂ ਦੀ ਲਗਪਗ 2100 ਦੇ ਕਰੀਬ ਵੋਟ ਹੈ ਜਿਸ ਵਿੱਚ 80 ਤੋਂ 85 ਫੀਸਦੀ ਦੇ ਆਧਾਰ ਕਾਰਡ ਨਾਲ ਵੋਟਰ ਕਾਰਡ ਲਿੰਕ ਕੀਤੇ ਜਾ ਚੁੱਕੇ ਹਨ ਸੋ ਜੋ ਰਹਿੰਦੇ ਨੇ ਜਲਦ ਹੀ ਉਨ੍ਹਾਂ ਤਕ ਪਹੁੰਚ ਕਰ ਜਾਂ ਇਨ੍ਹਾਂ ਕੈਂਪਾਂ ਵਿੱਚ ਉਨ੍ਹਾਂ ਨੂੰ ਬੁਲਾ ਕੇ ਵੋਟਰ ਕਾਰਡ ਨਾਲ ਆਧਾਰ ਨਾਲ ਲਿੰਕ ਕੀਤੇ ਜਾਣਗੇ ।ਇਸ ਮੌਕੇ ਪਿੰਡ ਦੇ ਵਲੰਟੀਅਰ ਸਰਬਜੀਤ ਸਿੰਘ ਚੌਕੀਦਾਰ ਬੰਟੀ ਅਤੇ ਚਰਨਜੀਤ ਬਡ਼ਪੱਗਾ ਆਦਿ ਮੌਜੂਦ ਸਨ ।