ਗੁਰਦੀਪ ਸਿੰਘ ਆਪ ਹਲਕਾ ਇੰਚਾਰਜ - ਡੇਰਾ ਬਾਬਾ ਨਾਨਕ ਵਿਖੇ ਸ਼ਹੀਦਾਂ ਨੂੰ ਕੀਤਾ ਨਮਨ
ਡੇਰਾ ਬਾਬਾ ਨਾਨਕ ਦੇ ਰੈਸਟ ਹਾਊਸ ਵਿੱਚ ਇਨ੍ਹਾਂ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਕਿਹਾ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ

ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੇ ਆਜ਼ਮ ਭਗਤ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਨਿਮਰ ਸ਼ਰਧਾਂਜਲੀ ਭੇਂਟ ਕੀਤੀ ਤੇ ਕਿਹਾ ਦੇਸ਼ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਸਲਾਮ ਕਰਦਾ ਹੈ
ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਵਿਚ ਇਨਕਲਾਬ ਲਿਆਂਦਾ ਹੈ | ਉੱਥੇ ਹੀ ਸਰਦਾਰ ਗੁਰਦੀਪ ਸਿੰਘ ਜੋ ਕਿ ਆਪ ਦੇ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ ਤੋਂ ਨੇ ਉਹਨਾਂ ਨੇ ਵੀ ਡੇਰਾ ਬਾਬਾ ਨਾਨਕ ਦੇ ਰੈਸਟ ਹਾਊਸ ਵਿੱਚ ਇਨ੍ਹਾਂ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਕਿਹਾ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ ਤੇ ਉਨ੍ਹਾਂ ਦੀ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਉਨ੍ਹਾਂ ਦੇ ਦੱਸੇ ਹੋਏ ਕਦਮਾਂ ਅਤੇ ਰਾਹਾਂ ਤੇ ਅਸੀਂ ਚਲੀਏ |