7 ਦਿਨਾਂ ਵਿੱਚ ਮੰਗਾਂ ਨਾ ਮੰਨੇ ਜਾਣ ਤੇ ਹੋਵੇਗਾ ਤਿੱਖਾ ਸੰਘਰਸ਼ 5 ਨੂੰ ਹੋਵੇਗਾ ਬਰਨਾਲਾ ਵਿਖੇ ਧਰਨਾ।
7 ਦਿਨਾਂ ਵਿੱਚ ਮੰਗਾਂ ਨਾ ਮੰਨੇ ਜਾਣ ਤੇ ਹੋਵੇਗਾ ਤਿੱਖਾ ਸੰਘਰਸ਼ 5 ਨੂੰ ਹੋਵੇਗਾ ਬਰਨਾਲਾ ਵਿਖੇ ਧਰਨਾ।
ਅੱਡਾ ਸਰਾਂ ਜਸਵੀਰ ਕਾਜਲ ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਇਕਾਈ ਹੁਸ਼ਿਆਰਪੁਰ ਦੇ ਜ਼ਿਲਾ ਪ੍ਧਾਨ ਪ੍ਰੀਆ ਰਾਜਪੂਤ ਵੱਲੋਂ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੱਤੀ ਹੈ ਗਈ ਹੈ ਕਿ ਉਹਨਾਂ ਦੀ ਯੂਨੀਅਨ ਵੱਲੋਂ 26 ਮਈ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਹੋਈ ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ 7 ਦਿਨਾਂ ਵਿੱਚ ਤੁਹਾਡੀਆਂ ਮੰਗਾਂ ਨੂੰ ਮੰਨ ਕੇ ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਤੇ ਤੁਹਾਡੇ ਬਣਦੇ ਹੱਕ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਭਰੋਸੇ ਜੱਥੇਬੰਦੀ ਨੇ 29 ਮਈ ਨੂੰ ਜਾਣ ਵਾਲਾ ਧਰਨਾ ਇਕ ਹਫਤੇ ਲਈ ਮੁਲਤੱਵੀ ਕਰ ਦਿੱਤਾ ਹੈ। ਸਰਕਾਰ ਵੱਲੋਂ 7 ਦਿਨ ਦਾ ਸਮਾਂ ਮੰਗੇ ਜਾਣ ਤੇ ਯੂਨੀਅਨ ਵਲੋਂ 10 ਦਿਨ ਦਾ ਸਮਾਂ ਦਿੱਤਾ ਗਿਆ ਹੈ ਪਰ ਫਿਰ ਵੀ ਸਰਕਾਰ ਜੇਕਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀ ਹੈ ਤਾਂ 5 ਜੂਨ ਐਤਵਾਰ ਨੂੰ ਸਿੱਖਿਆ ਮੰਤਰੀ ਦੇ ਘਰ ਅੱਗੇ ਵੱਡੇ ਪੱਧਰ ਤੇ ਧਰਨਾ ਲਗਾਇਆ ਜਾਵੇਗਾ। ਜਿਸ ਵਿਚ ਪੰਜਾਬ ਦੇ ਹਜ਼ਾਰਾਂ ਬੇਰੋਜ਼ਗਾਰ ਸਾਥੀ ਪਹੁੰਚਣਗੇ ਅਤੇ ਨੋਟੀਫਿਕੇਸ਼ਨ ਮਿਲਣ ਤੋਂ ਬਾਅਦ ਹੀ ਧਰਨਾ ਚੁੱਕਿਆ ਜਾਵੇਗਾ।
ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਨੇ ਪੰਜਾਬ ਭਰ ਦੇ ਸਾਰੇ ਸਾਥੀਆਂ ਨੂੰ ਹਰ ਜ਼ਿਲ੍ਹੇ ਤੋਂ ਵੱਡੇ ਪੱਧਰ ਤੇ ਕਾਫਲੇ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਤੋਂ ਆਪਣੇ ਬਣਦੇ ਹੱਕ ਲਏ ਜਾਣ।