ਡੇਰਾ ਬਾਬਾ ਨਾਨਕ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸ੍ਰੀ ਮੰਗਲਦਾਸ ਪੂਰਨਾਨੰਦ ਜਨ ਸੇਵਾ ਸੁਸਾਇਟੀ ਵੱਲੋਂ ਮਨਾਇਆ ਗਿਆ
ਡੇਰਾ ਬਾਬਾ ਨਾਨਕ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸ੍ਰੀ ਮੰਗਲਦਾਸ ਪੂਰਨਾਨੰਦ ਜਨ ਸੇਵਾ ਸੁਸਾਇਟੀ ਵੱਲੋਂ ਮਨਾਇਆ ਗਿਆ
ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ, ਸ੍ਰੀ ਮੰਗਲਦਾਸ ਪੂਰਨਾਨੰਦ ਚੰਦ ਸੁਸਾਇਟੀ ਵੱਲੋਂ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼ਬਦਾਂ ਨਾਲ ਆਇਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਸ ਤੋਂ ਬਾਦ ਅਟੁੱਟ ਲੰਗਰ ਵੀ ਵਰਤਿਆ।
ਇਸ ਸਮਾਗਮ ਚ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਹਿਸਾ ਲਿਆ ਅਤੇ ਰਾਸ ਭਿਨੀ ਗੁਰਬਾਣੀ ਦਾ ਅਨੰਦ ਮਾਣਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਬਾਬਾ ਜਗਤਾਰ ਸਿੰਘ ਜੀ ਨੇ ਦੱਸਿਆ ਕਿ ਇਹ ਸਮਾਗਮ ਲਗਾਤਾਰ 1953 ਤੋਂ ਚਲਦਾ ਆ ਰਿਹਾ ਹੈ ਜਦੋਂ ਦਾ ਇਹ ਡੇਰਾ ਸਥਾਪਤ ਹੋਇਆ ਹੈ। ਇਸ ਮੋਕੇ ਬਾਬਾ ਸ੍ਰੀ ਚੰਦ ਦਰਬਾਰ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਜਗਤਾਰ ਦਾਸ ਜੀ , ਮਾਤਾ ਕਸਮੀਰ ਕੋਰ, ਚੈਅਰਮੈਨ ਮਨਮੋਹਨ ਸਿੰਘ ਪੱਖੋਕੇ, ਮੰਡਲ ਪ੍ਧਾਨ ਰਾਜੂ ਪੰਡਤ, ਭਪਿੰਦਰ ਸਿੰਘ ਮਹਾ ਮੰਤਰੀ,ਮਾਸਟਰ ਦਵਿੰਦਰ ਪਾਲ, ਬਾਬਾ ਮੁਖਤਿਆਰ ਸਿੰਘ, ਪੇ੍ਮ ਸਿੰਘ ਦੋਰਗਲਾ, ਨਿਸ਼ਾਨ ਸਿੰਘ, ਬਿਕਰਮਜੀਤ ਸਿੰਘ,ਜਗਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ।