ਰਾਮ ਰਹੀਮ ਨੂੰ 21 ਦਿਨ ਦੀ ਫਰਲੋ - ਅੱਜ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆ ਜਾਵੇਗਾ

ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਮਿਲੀ ਹੈ | ਰਾਮ ਰਹੀਮ ਅੱਜ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆ ਜਾਵੇਗਾ |

ਰਾਮ ਰਹੀਮ ਨੂੰ 21 ਦਿਨ ਦੀ ਫਰਲੋ - ਅੱਜ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆ ਜਾਵੇਗਾ
mart daar

ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਮਿਲੀ ਹੈ | ਰਾਮ ਰਹੀਮ ਅੱਜ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆ ਜਾਵੇਗਾ | ਸਜ਼ਾ ਮਿਲਣ ਤੋਂ ਬਾਅਦ ਪਹਿਲੀ ਵਾਰ 21 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਉਣਗੇ। ਫਿਲਹਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹਨ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ 18 ਮਈ 2021 ਨੂੰ 21 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਪਰ ਉਸ ਨੂੰ ਲੰਬੀ ਪੈਰੋਲ ਨਹੀਂ ਮਿਲੀ। ਪਰ ਹੁਣ ਚੋਣਾਂ ਦੇ ਮਾਹੌਲੋ ਵਿੱਚ ਉਹ ਇੱਕ ਵਾਰ ਲੰਬੀ ਪੈਰੋਲ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ। ਡੇਰਾ ਮੁਖੀ ਨੂੰ ਰਿਹਾਈ ਦੇਣਾ ਪੰਜਾਬ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਦੀ ਮਾਲਵਾ ਬੈਲਟ ਵਿੱਚ ਡੇਰਾ ਸਿਰਸਾ ਦਾ ਕਾਫੀ ਪ੍ਰਭਾਵ ਹੈ। ਇਸ ਲਈ ਚਰਚਾ ਹੈ ਕਿ ਬੀਜੇਪੀ ਨੇ ਖਾਸ ਰਣਨੀਤੀ ਤਹਿਤ ਹੀ ਡੇਰਾ ਮੁਖੀ ਨੂੰ ਜੇਲ੍ਹ ਵਿੱਚੋਂ ਛੁੱਟੀ ਦਿੱਤੀ ਹੈ।

ਬੇਅਦਬੀ ਦੇ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਡੇਰੇ ਨੂੰ ਘੇਰ ਰਹੇ ਹਨ। ਹਾਲ ਹੀ ਵਿੱਚ ਪੰਜਾਬ ਪੁਲਿਸ ਵੱਲੋਂ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਵਿੱਚ ਡੇਰਾ ਸੱਚਾ ਸੌਦਾ ਦੇ ਸੰਚਾਲਕ ਰਾਮ ਰਹੀਮ ਦਾ ਵੀ ਨਾਮ ਲਿਆ ਗਿਆ ਹੈ। ਇਸ ਕਾਰਨ ਪੰਜਾਬ ਵਿੱਚ ਡੇਰਾ ਸਮਰਥਕ ਕਾਂਗਰਸ ਤੋਂ ਕਾਫੀ ਨਾਰਾਜ਼ ਹਨ। ਰਾਜਨੀਤਕ ਮਾਹਰਾਂ ਵੱਲੋਂ ਡੇਰੇ ਸਿਰਸੇ ਦਾ ਪੰਜਾਬ ਦੀਆਂ 117 ਵਿਚੋਂ 56 ਸੀਟਾਂ 'ਤੇ ਡੇਰੇ ਦਾ ਪ੍ਰਭਾਵ ਹੈ। ਇੱਥੇ ਉਮੀਦਵਾਰਾਂ ਦੀ ਜਿੱਤ-ਹਾਰ ਵਿੱਚ ਡੇਰਾ ਸਮਰਥਕਾਂ ਦੀ ਵੱਡੀ ਭੂਮਿਕਾ ਹੁੰਦੀ ਹੈ।

ਦੱਸ ਦੇਈਏ ਕਿ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਸੁਨਾਰੀਆ ਜੇਲ੍ਹ ਭੇਜ ਦਿੱਤਾ। ਇਸ ਮਾਮਲੇ 'ਚ 27 ਅਗਸਤ ਨੂੰ ਰੋਹਤਕ ਦੀ ਸੁਨਾਰੀਆ ਜੇਲ 'ਚ ਸੀ.ਬੀ.ਆਈ. ਅਦਾਲਤ ਦੀ ਸੁਣਵਾਈ ਹੋਈ ਸੀ, ਜਿਸ 'ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪੱਤਰਕਾਰ ਕਤਲ ਕੇਸ ਵਿੱਚ ਰਾਮ ਰਹੀਮ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ।