ਸਗਨ ਸਕੀਮ ਤਹਿਤ ਮਨਜੀਤ ਦਸੂਹਾ ਵੱਲੋ ਲੜਕੀ ਦੇ ਵਿਆਹ ਲਈ ਪਰਿਵਾਰ ਨੂੰ ਸਹਾਇਤਾ ਰਾਸ਼ੀ ਭੇਂਟ।
ਸਗਨ ਸਕੀਮ ਤਹਿਤ ਮਨਜੀਤ ਦਸੂਹਾ ਵੱਲੋ ਲੜਕੀ ਦੇ ਵਿਆਹ ਲਈ ਪਰਿਵਾਰ ਨੂੰ ਸਹਾਇਤਾ ਰਾਸ਼ੀ ਭੇਂਟ।
ਸਗਨ ਸਕੀਮ ਤਹਿਤ ਮਨਜੀਤ ਦਸੂਹਾ ਵੱਲੋ ਲੜਕੀ ਦੇ ਵਿਆਹ ਲਈ ਪਰਿਵਾਰ ਨੂੰ ਸਹਾਇਤਾ ਰਾਸ਼ੀ ਭੇਂਟ।
ਅੱਡਾ ਸਰਾਂ (ਜਸਵੀਰ ਕਾਜਲ)
ਹਲਕਾ ਉੜਮੁੜ ਟਾਂਡਾ ਵਿੱਚ ਲੋੜਵੰਦ ਗਰੀਬ ਪਰਿਵਾਰਾ ਦੀਆ ਲੜਕੀਆ ਦੇ ਵਿਆਹ ਲਈ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵੱਲੋ ਚਲਾਈ ਸਗਨ ਸਕੀਮ ਤਹਿਤ। ਅੱਜ ਪਿੰਡ ਖਿਆਲਾ ਦੇ ਜਸਵਿੰਦਰ ਸਿੰਘ ਤੇ ਬੀਬੀ ਗੁਰਮੀਤ ਕੌਰ ਦੀ ਲੜਕੀ ਪੂਨਮ ਕੌਰ ਦੇ ਵਿਆਹ ਲਈ ਸਗਨ ਸਕੀਮ ਤਹਿਤ 51 ਸੌ ਰੁਪਏ ਸਹਾਇਤਾ ਰਾਸ਼ੀ ਭੇਂਟ ਕਰਦਿਆ ਪਰਿਵਾਰ ਨੂੰ ਮਨਜੀਤ ਸਿੰਘ ਦਸੂਹਾ ਨੇ ਵਧਾਈ ਦਿੱਤੀ। ਤੇ ਕਿਹਾ ਕਿ ਸਰਕਾਰ ਦੀ ਸਗਨ ਸਕੀਮ ਸਿਰਫ ਕਾਗਜਾ ਤੱਕ ਸਿਮਟ ਕੇ ਰਹਿ ਗਈ। ਗਰੀਬ ਪਰਿਵਾਰ ਦਫਤਰਾ ਦੇ ਚੱਕਰ ਮਾਰ ਕੇ ਨਿਰਾਸ਼ ਹੋ ਕੇ ਬਹਿ ਜਾਦੇ ਹਨ। ਪਰੰਤੂ ਸਗਨ ਸਕੀਮ ਨਹੀ ਮਿਲਦੀ। ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਕਰੀਬ ਇਕ ਸਾਲ ਤੋ ਗਰੀਬ ਪਰਿਵਾਰਾ ਨੂੰ ਸਗਨ ਸਕੀਮ ਦਾ ਕੋਈ ਪੈਸਾ ਨਹੀ ਮਿਲਿਆ ।ਫਿਰ ਸਰਕਾਰ ਦੀ ਸਗਨ ਸਕੀਮ ਦਾ ਕੀ ਫਾਇਦਾ। ਉਹਨਾ ਕਿਹਾ ਕਿ ਜਿੰਨਾ ਚਿਰ ਜਿੰਦਗੀ ਹੈ ਸਗਨ ਸਕੀਮ ਇਸੇ ਤਰਾ ਜਾਰੀ ਰਹੇਗੀ। ਇਸ ਮੌਕੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ ਨੇ ਮਨਜੀਤ ਸਿੰਘ ਦਸੂਹਾ ਵੱਲੋ ਚਲਾਈਆ ਲੋਕ ਭਲਾਈ ਦੀਆ ਸਕੀਮਾ ਦੀ ਸਲਾਘਾ ਕੀਤੀ। ਤੇ ਕਿਹਾ ਕਿ ਇਸ ਨਾਲ ਹਲਕੇ ਦੇ ਗਰੀਬ ਲੋੜਵੰਦ ਪਰਿਵਾਰਾ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ। ਤੇ ਮਨਜੀਤ ਦਸੂਹਾ ਵੱਲੋ ਚਲਾਈਆ ਸਕੀਮਾ ਗਰੀਬ ਪਰਿਵਾਰਾ ਲਈ ਵਰਦਾਨ ਸਾਬਿਤ ਹੋ ਰਹੀਆ ਹਨ। ਪਰਿਵਾਰ ਨੇ ਮਨਜੀਤ ਸਿੰਘ ਦਸੂਹਾ ਦਾ ਤਹਿ ਦਿਲੋ ਧੰਨਵਾਦ। ਇਸ ਮੌਕੇ ਸੁਖਵਿੰਦਰ ਸਿੰਘ ਮੂਨਕ, ਮਹਿੰਦਰ ਸਿੰਘ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।