ਸਰਕਾਰ ਤੋ ਪੈਸਾ ਲੈਣ ਲਈ ਇਕੱਠੇ ਹੋਣ ਦੀ ਜਰੂਰਤ ਹੈ - ਜਸਵੀਰ ਸਿੰਘ ਵਡਿਆਲ
ਅੱਜ ਪਿੰਡ ਸੰਸਾਰ ਪੁਰ ਹਨੂੰਮਾਨ ਮੰਦਿਰ ਵਿੱਚ ਇਨਸਾਫ ਦੀ ਅ ਪੀ ਏ ਸੀ ਐਲ ਕੰਪਨੀ ( ਪਰਲ ਕੰਪਨੀ ) ਦੇ ਪੀੜਤਾਂ ਦੇ ਨਵੇਸਕਾ ਦੀ ਮੀਟਿੰਗ ਹੋਈ

ਅੱਜ ਪਿੰਡ ਸੰਸਾਰ ਪੁਰ ਹਨੂੰਮਾਨ ਮੰਦਿਰ ਵਿੱਚ ਇਨਸਾਫ ਦੀ ਅ ਪੀ ਏ ਸੀ ਐਲ ਕੰਪਨੀ ( ਪਰਲ ਕੰਪਨੀ ) ਦੇ ਪੀੜਤਾਂ ਦੇ ਨਵੇਸਕਾ ਦੀ ਮੀਟਿੰਗ ਹੋਈ ਜਿਸ ਵਿੱਚ ਜਸਵੀਰ ਸਿੰਘ ਵਡਿਆਲ ਪ੍ਰਧਾਨ ਪੰਜਾਬ ਪਹੁੰਚੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਆਓਣ ਦੇ ਵਾਬਜੂਦ ਵੀ ਲੋਕਾਂ ਨੂੰ ਪੈਸਾ ਨਹੀਂ ਮਿਲ ਰਿਹਾ ਸੁਪਰੀਮ ਕੋਟ ਨੇ ਕਿਹਾ ਸੀ ਜਮੀਨ ਵੇਚ ਕੇ ਲੋਕਾਂ ਦੇ ਪੈਸੇ ਦਿੱਤੇ ਜਾਣ, ਪਰ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਸਾਡੇ ਲੋਕਾਂ ਨੂੰ ਪੈਸਾ ਨਹੀਂ ਮਿਲ ਰਿਹਾ | ਲੋੜ ਹੈ ਸਾਨੂੰ ਇਕਠੇ ਹੋ ਕੇ ਹਮਲਾ ਮਾਰਨਾ ਦੀ | ਇਸ ਮੌਕੇ ਤੇ ਥਾਦੀ ਜੀ ਤੇ ਬਲਬੀਰ ਸਿੰਘ ਬੱਧਣ ਤੇ ਅਵਤਾਰ ਸਿੰਘ ਨੇ ਹਾਜਰੀ ਲੁਆਈ | ਹੋਰ ਪਰਮਜੀਤ ਸਿੰਘ , ਰਾਮ ਸਿੰਘ, ਰਣਬੀਰ ਸਿੰਘ, ਰਵੀ ਕੁਮਾਰ, ਸਤਨਾਮ ਸਿੰਘ, ਜਸਵੀਰ ਕੌਰ, ਕਨਤਾ ਦੇਵੀ , ਨਰਿੰਦਰ ਕੌਰ, ਹੋਰ ਵੀ ਕਈ ਲੋਕਾਂ ਨੇ ਵੀ ਸਰਕਾਰ ਵਿਰੁੱਧ ਰੋਸ ਜਤਾਇਆ |