ਭਾਰਤ ਦੇ ਆਖਰੀ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੇ ਵੀ ਕਿਸਾਨ ਜਥੇਬੰਦੀਆਂ ਵਲੋਂ ਦਿੱਤਾ ਗਿਆ ਧਰਨਾ
ਭਾਰਤ ਦੇ ਆਖਰੀ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੇ ਵੀ ਕਿਸਾਨ ਜਥੇਬੰਦੀਆਂ ਵਲੋਂ ਦਿੱਤਾ ਗਿਆ ਧਰਨਾ
18 ਕਿਸਾਨ ਜਥੇਬੰਦੀਆਂ ਦੇ ਐਲਾਨ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਜਾਮ ਕਰਦੇ ਕਰਦੇ ਹੋਏ ਆਪਣੀਆਂ ਮੰਗਾਂ ਨੂੰ ਲੈਕੇ ਤਿੰਨ ਦਿਨਾਂ ਧਰਨਾ ਪ੍ਰਦਰਸ਼ਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ।
ਜਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ ਅੰਗਰੇਜਾਂ ਦੇ ਵੇਲੇ ਦਾ ਸੱਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਤੇ ਇਥੋਂ ਹੋ ਕੇ ਰੇਲ ਪਾਕਿਸਤਾਨ ਚ ਨਾਰੋਵਾਲ ਰਾਹੀਂ ਲਾਹੌਰ ਗੱਡੀ ਜਾਂਦੀ ਸੀ। ਪਰ ਹੁਣ ਇਹ ਭਾਰਤ ਦੇ ਬਾਰਡਰ ਤੇ ਸਥਿਤ ਆਖਰੀ ਰੇਲਵੇ ਸਟੇਸ਼ਨ ਬਣ ਗਿਆ ਹੈ। ਇਥੇ ਹੀ ਰੇਲ ਗੱਡੀ ਦਾ ਸਫ਼ਰ ਖਤਮ ਹੋ ਜਾਂਦਾ ਹੈ ਤੇ ਰੇਲ ਗੱਡੀ ਵਾਪਿਸ ਅੰਮ੍ਰਿਤਸਰ ਨੂੰ ਪਰਤ ਜਾਂਦੀ ਹੈ।
ਖੇਰ ਗੱਲ ਕਰ ਰਹੇ ਸੀ ਕਿਸਾਨਾਂ ਦੇ ਧਰਨੇ ਦੀ ਜੋ ਤਿੰਨ ਦਿਨ ਚੱਲੇਗਾ , ਤੇ ਅੱਜ ਇਸ ਦਾ ਦੂਸਰਾ ਦਿਨ ਹੈ। ਕਿਸਾਨਾਂ ਮੁਤਾਬਿਕ ਉਨ੍ਹਾਂ ਦੀਆਂ ਮੰਗਾਂ ਹਨ ਕਿ ਸਾਰੀਆਂ ਫਸਲਾਂ ਦੀ ਖਰੀਦ ਲਈ ਐਮ .ਐਸ. ਪੀ. ਗਰੰਟੀ ਕਨੂੰਨ, ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ, ਮਨਰੇਗਾ ਤਹਿਤ ਹਰ ਸਾਲ 200 ਦਿਨ ਰੁਜਗਾਰ, ਕਿਸਾਨਾਂ ਅਤੇ ਮਜਦੂਰਾਂ ਦਾ ਕਰਜ਼ਾ ਖਤਮ ਕਰਨ, ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਪੈਕੇਜ ਅਤੇ ਦਿੱਲੀ ਮੋਰਚੇ ਦੌਰਾਨ ਪੁਲਿਸ ਕੇਸ ਰੱਦ ਕਰਨ, ਆਦਿ ਸ਼ਾਮਿਲ ਹਨ | ਓਹਨਾ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਤਿੰਨ ਦਿਨ ਲਈ ਹੈ ਅਤੇ ਜੇਕਰ ਮੰਗਾਂ ਨਹੀਂ ਮੰਨੀਆ ਜਾਂਦੀਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿਖਾ ਕੀਤਾ ਜਾਵੇਗਾ