ਗੈਸ ਕਟਰ ਨਾਲ ATM ਕੱਟ ਪਿੰਡ ਚੌਟਾਲਾ ਚ ਪੈਂਦੇ PNB ਬੈਂਕ ਦੇ ATM ਚੋਂ 8ਲੱਖ 77 ਹਜ਼ਾਰ ਰੁਪਏ ਲੈ ਕੇ ਹੋਏ ਫ਼ਰਾਰ

ਗੈਸ ਕਟਰ ਨਾਲ ATM ਕੱਟ ਪਿੰਡ ਚੌਟਾਲਾ ਚ ਪੈਂਦੇ PNB ਬੈਂਕ ਦੇ ATM ਚੋਂ 8 ਲੱਖ 77 ਹਜ਼ਾਰ ਰੁਪਏ ਲੈ ਕੇ ਹੋਏ ਫ਼ਰਾਰ

ਗੈਸ ਕਟਰ ਨਾਲ ATM ਕੱਟ ਪਿੰਡ ਚੌਟਾਲਾ ਚ ਪੈਂਦੇ PNB ਬੈਂਕ ਦੇ ATM ਚੋਂ 8ਲੱਖ 77 ਹਜ਼ਾਰ ਰੁਪਏ ਲੈ ਕੇ ਹੋਏ ਫ਼ਰਾਰ
mart daar

ਅੱਡਾ ਸਰਾਂ  (ਜਸਵੀਰ ਕਾਜਲ)

ਅੱਡਾ  ਸਰਾਂ ਤੋਂ ਭੂੰਗੇ ਵੱਲ ਜਾਂਦੀ ਸੜਕ ਉੱਤੇ ਸਥਿਤ ਪਿੰਡ ਚੌਟਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੈਂਦੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਦੇ ਏਟੀਐਮ ਨੂੰ ਲੋਕ ਚੋਰਾਂ ਨੇ ਗੈਸ ਕਟਰ ਨਾਲ ਕੱਟ  ਪੈਸੇ ਲੁੱਟ ਕੇ ਹੋਏ ਫ਼ਰਾਰ  ।ਸਰਪੰਚ ਅਮਰੀਕ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਲਗਭਗ 2 ਵਜੇ  ਤੜਕੇ ਦੀ ਹੈ ! ਸੂਚਨਾ ਮਿਲਣ ਤੇ ਥਾਣਾ ਟਾਂਡਾ  ਇੰਚਾਰਜ  ਪਹੁੰਚੇ  ਉਂਕਾਰ  ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਚੋਰ ਪਹਿਲਾਂ ਆਉਂਦਿਆਂ ਨੇ ਹੀ ਕੈਮਰਿਆਂ ਉਪਰ ਸਪਰੇਅ ਛਿੜਕ ਦਿੱਤੀ ਜਿਸ ਨਾਲ ਕੁਝ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ   ਉਨ੍ਹਾਂ ਨੇ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਅਤੇ ਕਿੰਨੇ ਬੰਦੇ ਸੀ ਜਾਂ ਕਿਸ ਵਾਹਨ ਉਪਰ ਆਏ ਸੀ  । ਬੈਂਕ ਮੈਨੇਜਰ ਮੁਤਾਬਕ ਲਗਭਗ 8 ਲੱਖ 77 ਹਜ਼ਾਰ ਰੁਪਏ ਲੁੱਟ ਕੇ ਚੋਰ ਫਰਾਰ ਹੋ ਗਏ ਹਨ ! ਜੋ ਬਹੁਤ ਹੀ ਵੱਡੀ ਵਾਰਦਾਤ ਹੈ  । ਪੁਲਸ ਟੀਮ ਵਿੱਚ ਡੀਐਸਪੀ, ਐੱਸਪੀਡੀ ,ਸੀਆਈ ਸਟਾਫ ਦੀ ਟੀਮ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਜਾਣਕਾਰੀ ਮਿਲਦੀ ਹੈ ਅਸੀ ਜਲਦ ਹੀ ਮੀਡੀਆ ਨੂੰ ਜਾਣਕਾਰੀ ਦੇਵਾਂਗੇ ।