ਅੱਡਾ ਸਰਾਂ ਪਸ਼ੂ ਹਸਪਤਾਲ ਵਿਚ ਬੀਮਾਰੀਆਂ ਬਾਰੇ ਜਾਗਰੂਕ ਕੈਂਪ ਆਯੋਜਿਤ
ਅੱਡਾ ਸਰਾਂ ਪਸ਼ੂ ਹਸਪਤਾਲ ਵਿਚ ਬੀਮਾਰੀਆਂ ਬਾਰੇ ਜਾਗਰੂਕ ਕੈਂਪ ਆਯੋਜਿਤ
ਅੱਡਾ ਸਰਾਂ ਤੇ ਕੰਧਾਲਾ ਜੱਟਾਂ ਦੇ ਸਿਵਲ ਪਸ਼ੂ ਹਸਪਤਾਲ ਵਿਚ ਸਰਕਾਰ ਦੇ ਹਦਾਇਤਾਂ ਮੁਤਾਬਿਕ ਵੈਟਰਨਰੀ ਅਫਸਰ ਹਸਪਿੰਦਰਜੀਤ ਕੌਰ ਸੈਣੀ ਵਲੋ ਇਲਾਕੇ ਦੇ ਪਸ਼ੂ ਪਾਲਕਾਂ ਨਾਲ ਪਸ਼ੂ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕੈਂਪ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਇਸ ਮੌਕੇ ਕਿਹਾ ਕਿ ਪਸ਼ੂਆਂ ਵਿਚ ਚਿਚੜਾ ਅਤੇ ਕੀੜਿਆਂ ਦੇ ਪੈਣ ਕਾਰਨ ਪਸ਼ੂਆਂ ਦੀ ਭੁੱਖ ਘਟਣਾ, ਦੁੱਧ ਘਟ ਜਾਣਾ, ਮੋਕ ਦਾ ਲਗਣਾ, ਚਮੜੀ ਖੁਸ਼ਕ ਹੋਣਾਂ, ਅਤੇ ਪਸ਼ੂ ਦਾ ਨਾ ਬੋਲਣਾ, ਆਦਿ ਬੀਮਾਰੀਆਂ ਹੋ ਜਾਂਦੀਆਂ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਬੀਮਾਰੀਆਂ ਅਤੇ ਬੀਮਾਰੀਆਂ ਦੇ ਰੋਕਥਾਮ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਅਵਤਾਰ ਸਿੰਘ, ਸੁਰਜੀਤ ਸਿੰਘ, ਜਸਪਾਲ ਸਿੰਘ ਸਮੂਹ ਵੈਟਰਨਰੀ ਸਟਾਫ਼ ਤੋਂ ਇਲਾਵਾ ਸੁਰਿੰਦਰ ਸਿੰਘ, ਗੋਬਿੰਦ ਸਿੰਘ, ਹਰਪ੍ਰੀਤ ਸਿੰਘ,ਬੰਤ ਸਿੰਘ,ਸਦੀਪ ਸਿੰਘ, ਲਖਵੀਰ ਸਿੰਘ,ਗਗਨ ਦੀਪ ਸਿੰਘ,ਕਮਲ ਸੁਖਦੇਵ ਸਿੰਘ ਆਦਿ ਪਸ਼ੂ ਪਾਲਕ ਹਾਜ਼ਰ ਸਨ।