ਬੀਐਸਐਫ 89 ਬਟਾਲੀਅਨ ਦਾ 43 ਵਾ ਰੇਜ਼ਿੰਗ ਡੇ ਡੇਰਾ ਬਾਬਾ ਨਾਨਕ ਚ ਪੂਰੇ ਉਤਸ਼ਾਹ ਚ ਮਨਾਇਆ ਗਿਆ
ਬੀਐਸਐਫ 89 ਬਟਾਲੀਅਨ ਦਾ 43 ਵਾ ਰੇਜ਼ਿੰਗ ਡੇ ਡੇਰਾ ਬਾਬਾ ਨਾਨਕ ਚ ਪੂਰੇ ਉਤਸ਼ਾਹ ਚ ਮਨਾਇਆ ਗਿਆ
ਬੀਐਸਐਫ 89 ਬਟਾਲੀਅਨ ਦਾ 43 ਵਾ ਰੇਜ਼ਿੰਗ ਡੇ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਚ ਬੀਐਸਐਫ ਜਵਾਨਾਂ ਅਤੇ ਅਧਕਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਮਨਾਇਆ ਗਿਆ , ਇਸ ਮੌਕੇ ਬੀਐਸਐਫ ਡੀਆਈਜੀ ਗੁਰਦਾਸਪੁਰ ਸੈਕਟਰ ਪ੍ਰਭਾਕਰ ਜੋਸ਼ੀ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ |
ਬੀਐਸਐਫ ਜਵਾਨਾਂ ਵਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਅਤੇ ਉਤਸ਼ਾਹ ਚ ਖੁਦ ਬੀਐਸਐਫ ਅੱਧਕਾਰੀ ਵੀ ਖੁਸ਼ੀ ਚ ਪੂਰੇ ਉਤਸ਼ਾਹ ਚ ਨਜ਼ਰ ਆਏ ਉਥੇ ਹੀ ਡੀਆਈਜੀ ਗੁਰਦਾਸਪੁਰ ਸੈਕਟਰ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰੇਜ਼ਿੰਗ ਡੇ ਇਕ ਬਟਾਲੀਅਨ ਲਈ ਵੱਡਾ ਮੌਕਾ ਹੁੰਦਾ ਹੈ ਅਤੇ ਅੱਜ ਬੀਐਸਐਫ ਦੀ 89 ਬਟਾਲੀਅਨ ਦਾ ਇਹ ਦਿਨ ਹੈ ਅਤੇ ਉਥੇ ਹੀ ਉਹਨਾਂ ਕਿਹਾ ਕਿ ਇਸ ਬਟਾਲੀਅਨ ਵਲੋਂ ਇਸ ਡੇਰਾ ਬਾਬਾ ਨਾਨਕ ਅਤੇ ਨਾਲ ਲੱਗਦੇ ਸਰਹੱਦੀ ਇਲਾਕੇ ਤੇ ਅੰਤਰਰਾਸ਼ਟਰੀ ਹਿੰਦ -ਪਾਕ ਸਰਹੱਦ ਤੇ ਮੁਸ਼ਕਲ ਹਾਲਾਤਾਂ ਦਾ ਸਾਮਣੇ ਕਰਦੇ ਹੋਏ ਪੂਰੀ ਦੇਲਾਰੀ ਨਾਲ ਆਪਣੀ ਡਿਊਟੀ ਨਿਬਾਈ ਜਾ ਰਹੀ ਹੈ ਅਤੇ ਉਹ ਇਥੋਂ ਤਕ ਕਿ ਪਾਕਿਸਤਾਨ ਦੀਆ ਨਾਪਾਕ ਕੋਸ਼ਿਸ਼ਾਂ ਨੂੰ ਡਿਊਟੀ ਕਰ ਰਹੀ ਇਸ ਬਟਾਲੀਅਨ ਨੇ ਕਈ ਵਾਰ ਨਾਕਾਮ ਕੀਤਾ ਹੈ ਅਤੇ ਉਸ ਪਾਰ ਤੋਂ ਵੱਡੀ ਮਾਤਰਾ ਚ ਨਸ਼ੇ ਅਤੇ ਅਸਲੇ ਨੂੰ ਜ਼ਬਤ ਕਰ ਆਪਣੀ ਇਕ ਮਿਸਾਲ ਕਾਇਮ ਕੀਤੀ ਹੈ ਉਥੇ ਹੀ ਉਹਨਾਂ ਦੱਸਿਆ ਕਿ ਜੋ ਡਰੋਨ ਗਤੀਵਿਧੀਆਂ ਪਾਕਿਸਤਾਨ ਵਲੋਂ ਵਾਧਾ ਹੋਇਆ ਹੈ ਉਸ ਲਈ ਉਹਨਾਂ ਦੀ ਫੋਰਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਲਗਾਤਾਰ ਪਾਕਿਸਤਾਨ ਦੀ ਇਸ ਕੋਸ਼ਿਸ਼ ਨੂੰ ਨਾ ਕਾਮਯਾਬ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਮਹੀਨੇ ਚ ਡਰੋਨ ਤੇ ਫ਼ਾਇਰਿੰਗ ਕਰ ਉਹਨਾਂ ਨੂੰ ਸੁੱਟਿਆ ਵੀ ਹੈ |