ਸ਼ਿਕਾਰ ਮਾਛੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਗੁਰਦੀਪ ਸਿੰਘ ਰੰਧਾਵਾ ਨੇ ਦਿੱਤੀ ਹਰੀ ਝੰਡੀ ਪ੍ਰਸ਼ਾਸ਼ਨ ਦੀ ਨਾਕਾਮੀ ਵੀ ਦੇਖਣ ਨੂੰ ਮਿਲੀ

ਸ਼ਿਕਾਰ ਮਾਛੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਗੁਰਦੀਪ ਸਿੰਘ ਰੰਧਾਵਾ ਨੇ ਦਿੱਤੀ ਹਰੀ ਝੰਡੀ ਪ੍ਰਸ਼ਾਸ਼ਨ ਦੀ ਨਾਕਾਮੀ ਵੀ ਦੇਖਣ ਨੂੰ ਮਿਲੀ

ਸ਼ਿਕਾਰ ਮਾਛੀਆਂ ਤੋਂ  ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ   
ਗੁਰਦੀਪ ਸਿੰਘ ਰੰਧਾਵਾ ਨੇ ਦਿੱਤੀ ਹਰੀ ਝੰਡੀ 
ਪ੍ਰਸ਼ਾਸ਼ਨ ਦੀ ਨਾਕਾਮੀ ਵੀ ਦੇਖਣ ਨੂੰ ਮਿਲੀ 
ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਮੁਫ਼ਤ ਤੀਰਥ ਯਾਤਰਾ ਤਹਿਤ ਹਲਕਾ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਵੱਲੋਂ ਸ਼ਿਕਾਰ ਮਾਛੀਆਂ ਤੋਂ  ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਸ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਮੁਫ਼ਤ ਤੀਰਥ ਯਾਤਰਾ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਇਹ ਤੀਰਥ ਯਾਤਰਾ ਬੱਸ ਸੰਗਤਾਂ ਨੂੰ ਲੈ ਕੇ ਸ੍ਰੀ ਤਲਵੰਡੀ ਸਾਹਿਬੋ ,  ਦਮਦਮਾ ਸਾਹਿਬ  ਦੇ ਦਰਸ਼ਨ ਕਰਵਾਏਗੀ।
ਓਥੇ ਹੀ ਯਤਰਾ ਕਰਨ ਵਾਲੀਆ ਸੰਗਤਾਂ ਨੇ ਖੁਸ਼ੀ ਜਾਹਿਰ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
ਓਥੇ ਹੀ ਪ੍ਰਸ਼ਾਸ਼ਨ ਦੀ ਨਾਕਾਮੀ ਵੀ ਦੇਖਣ ਨੂੰ ਮਿਲੀ, 10 ਵਜੇ ਤੱਕ ਨਾਂ ਤਾਂ ਫਾਇਰ ਬ੍ਰਿਗੇਡ ਤੇ ਨਾਂ ਹੀ ਕੋਈ ਮੈਡੀਕਲ ਟੀਮ ਓਥੇ ਪਹੁੰਚੀ। 
ਇਸ ਮੌਕੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ, ਨਿਸ਼ਾਂਨ ਸਿੰਘ ਧਾਲੀਵਾਲ, ਬਲਕਾਰ ਸਿੰਘ ਪਹਿਲਵਾਨ ਕੁਲਦੀਪ ਸਿੰਘ , ਸਰਪੰਚ ਬਰਾੜ , ਲੰਬੜਦਾਰ ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਲੰਬੜਦਾਰ, ਅਰਜਨ ਸਿੰਘ, ਰਤਨ ਸਿੰਘ,  ਸੂਰਤ ਸਿੰਘ, ਹਰਭਜਨ ਸਿੰਘ, ਤ੍ਰਿਲੋਕ ਸਿੰਘ, ਅਮਨ, ਲਖਵਿੰਦਰ ਸਿੰਘ ਬਰਿਆਰ , ਸੁਖਵਿੰਦਰ ਸਿੰਘ ਜੀਵਨ ਨੰਗਲ, ਆਦਿ ਹਾਜਰ ਸਨ