ਕਰਤਾਰਪੁਰ ਸਾਹਿਬ ਟਰਮਿਨਲ ਬਣੇਗਾ ਪਰਯਟਕ ਸਥਲ 50ਰੁਪਏ ਦੀ ਫੀਸ ਨਾਲ ਅੰਦਰੋਂ ਦੇਖੋ ਟਰਮੀਨਲ ਦੀ ਦਿੱਖ

ਹੁਣ ਵੀਡਿਓ ਚ ਫ੍ਰੀ ਕਰੋ ਟਰਮਿਨਲ ਦੇ ਦਰਸ਼ਨ

mart daar

ਕਰਤਾਰਪੁਰ ਸਾਹਿਬ ਟਰਮਿਨਲ ਬਣੇਗਾ ਪਰਯਟਕ ਸਥਲ 
50ਰੁਪਏ ਦੀ ਫੀਸ ਨਾਲ ਅੰਦਰੋਂ ਦੇਖੋ ਟਰਮੀਨਲ ਦੀ ਦਿੱਖ  
ਹੁਣ ਵੀਡਿਓ ਚ ਫ੍ਰੀ ਕਰੋ ਟਰਮਿਨਲ ਦੇ ਦਰਸ਼ਨ  

ਡੇਰਾ ਬਾਬਾ ਨਾਨਕ ਕਰਤਾਰਪੁਰ ਟਰਮੀਨਲ ਜੋ ਕਿ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਅਤੇ ਜੋ ਸੰਗਤਾਂ ਕਿਸੇ ਕਾਰਨ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਹੀਂ ਜਾ ਪਾਉਂਦੀਆਂ ਤੇ ਦੂਰਬੀਨ ਰਾਹੀਂ ਡੇਰਾ ਬਾਬਾ ਨਾਨਕ ਦੇ ਧੁਸੀ ਬਨ ਤੋਂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦਿਆਂ ਹਨ ਉਨ੍ਹਾਂ ਦੀ ਵੀ ਦਿਲੀ ਖਾਹਿਸ਼ ਹੁੰਦੀ ਹੈ ਕਿ ਉਹ ਡੇਰਾ ਬਾਬਾ ਨਾਨਕ ਕਰਤਾਰਪੁਰ ਟਰਮੀਨਲ ਦੇ ਅੰਦਰੋਂ ਦਰਸ਼ਨ ਕਰਨ। ਹੁਣ LPI ਦੇ ਮੈਨੇਜਰ ਟਿਕਾ ਰਾਮ ਨੇ ਦੱਸਿਆ ਕਿ ਸੰਗਤਾਂ 11.30 ਤੋਂ ਲੈ ਕੇ 3.30 ਤੱਕ 11 ਨਵੰਬਰ 2023 ਤੋਂ ਬਾਦ 50 ਰੁਪਏ ਦੀ ਫੀਸ ਦੇ ਕੇ ਡੇਰਾ ਬਾਬਾ ਨਾਨਕ ਕਰਤਾਰਪੁਰ ਟਰਮੀਨਲ ਨੂੰ ਅੰਦਰੋਂ ਦੇਖ ਸਕਦੀਆਂ ਹਨ ਅਤੇ  ਕਰਤਾਰਪੁਰ ਸਾਹਿਬ ਟਰਮਿਨਲ ਪਰਯਟਕ ਸਥਲ ਬਣਨ ਜਾ ਰਿਹਾ ਹੈ। 
ਜਿਕਰਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਨਿਯਮ ਪਹਿਲਾਂ ਦੀ ਤਰਾਂ ਹੀ ਹਨ ਪਾਸਪੋਰਟ ਤੇ 20 ਡਾਲਰ ਦੀ ਫੀਸ ਲਾਗੂ ਹੈ। 
ਅੱਜ ਅਸੀਂ ਤੁਹਾਨੂੰ ਡੇਰਾ ਬਾਬਾ ਨਾਨਕ ਕਰਤਾਰਪੁਰ ਟਰਮੀਨਲ ਦੀ ਅੰਦਰੋਂ ਦਿੱਖ ਕੈਸੀ ਹੈ ਉਹ ਵੀ ਦਿਖਾਵਾਂਗੇ ਜੋ ਤੁਸੀਂ 50 ਰੁਪਏ ਦੀ ਫੀਸ ਦੇ ਕੇ ਆਪਣੀਆਂ ਅੱਖਾਂ ਨਾਲ ਲਾਈਵ ਦੇਖ ਸਕਦੇ ਹੋ।