ਨਹਿਰ ਚ ਪਏ ਪਾੜ ਕਾਰਨ ਬਟਾਲਾ ਨਜਦੀਕ ਕਿਸਾਨਾਂ ਦੀ 100 ਏਕੜ ਤੋਂ ਵੱਧ ਝੋਨੇ ਦੀ ਫਸਲ ਹੋਈ ਖਰਾਬ

ਕਿਸਾਨਾਂ ਦੇ ਚੇਹਰੇ ਮੁਰਝਾਏ

ਨਹਿਰ ਚ ਪਏ ਪਾੜ ਕਾਰਨ ਬਟਾਲਾ ਨਜਦੀਕ ਕਿਸਾਨਾਂ ਦੀ 100 ਏਕੜ ਤੋਂ ਵੱਧ ਝੋਨੇ ਦੀ ਫਸਲ ਹੋਈ ਖਰਾਬ
mart daar

ਜਿਲੇ ਦੇ ਸਠਿਆਲੀ ਪੁਲ ਤੋਂ ਚੱਲ ਜੰਡਿਆਲਾ ਗੁਰੂ ਤਰਨਤਾਰਨ ਜਾਣ ਵਾਲੀ  ਨਹਿਰ ਦੇ ਅਧੀਨ ਆਉਂਦੇ ਬਟਾਲਾ ਨਜਦੀਕੀ ਪਿੰਡ ਕੋਟਲਾ ਬੱਝਾ ਸਿੰਘ (ਅੰਮੋ ਨੰਗਲ ) ਵਾਲੇ ਪੁਲ ਤੋਂ ਬਾਬੋਵਾਲ ਜਾਣ ਵਾਲ ਸੂਏ ਦੀ ਅੱਜ ਅਚਾਨਕ ਟਕਰ ਰੁੜ੍ਹ ਜਾਣ ਕਾਰਨ ਸੰਦਲਪੁਰ ਅਤੇ ਕੋਟਲਾ ਬੱਝਾ ਸਿੰਘ ਦੇ ਖੇਤਾ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਨਪ੍ਰੀਤ ਸਿੰਘ, ਦਿਆਲ ਸਿੰਘ, ਮਨਦੀਪ ਸਿੰਘ, ਨੇ ਦੁੱਖੀ ਮਨ ਨਾਲ ਦੱਸਿਆ ਕਿ ਪਹਿਲਾਂ ਕੁਦਰਤ ਦੀ ਮਾਰ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਸੀ ਅਤੇ ਹੁਣ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਵਲੋਂ ਲਗਾਏ ਗਏ ਝੋਨੇ ਦੀ ਫਸਲ ’ਚ ਨਹਿਰੀ ਪਾਣੀ ਦਾਖਲ ਹੋ ਜਾਣ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੋਟਲਾ ਬੱਝਾ ਸਿੰਘ  ਪੁੱਲ ਤੋਂ ਬਾਬੋਵਾਲ ਅੰਮ੍ਰਿਤਸਰ ਨੂੰ ਜਾਣ ਸੂਏ ’ਚ ਅਚਾਨਕ ਪਾੜ ਪੈ ਜਾਣ ਦੇ ਚਲਦਿਆਂ ਨਹਿਰ ਦਾ ਤੇਜ ਵਹਾਅ ਵਾਲਾ ਪਾਣੀ ਕੋਟਲਾ ਬੱਝਾ ਸਿੰਘ ਦੇ ਸੂਏ ਤੋਂ ਓਵਰਫਲੋ ਹੋ ਕੇ ਕਿਸਾਨਾਂ ਦੀਆਂ ਫਸਲਾਂ ’ਚ ਦਾਖਲ ਹੋ ਗਿਆ ਜਿਸਦੇ ਚਲਦਿਆਂ ਕਿਸਾਨਾਂ ਦੀ 120 ਏਕੜ ਤੋਂ ਵੱਧ ਝੋਨੇ ਦੀ ਫਸਲ ਖਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਵੀ ਨਹਿਰ ’ਚ ਤੇਜ ਪਾਣੀ ਆਉਣ ਕਾਰਨ ਕੋਟਲਾ ਬੱਝਾ ਸਿੰਘ ਦਾ ਪੁਲ ਰੁੜ ਗਿਆ ਸੀ ਪਰ ਅਜੇ ਤੱਕ ਸਰਕਾਰ ਵਲੋਂ ਇਸ ਪੁਲ ਦੀ ਕੋਈ ਸਾਰ ਨਹੀਂ ਲਈ ਗਈ ਅਤੇ ਅੱਜ ਇੱਕ ਵਾਰ ਫਿਰ ਤੋਂ ਤੇਜ ਪਾਣੀ ਆਉਣ ਕਾਰਨ ਪਾਣੀ ਕਿਸਾਨਾਂ ਦੀਆਂ ਫਸਲਾਂ ’ਚ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ ਜਦੋ ਇਹ ਨਹਿਰ ਪਾਣੀ ਕਿਸਾਨਾਂ ਦੀਆਂ ਫਸਲਾਂ ’ਚ ਦਾਖਲ ਹੋਣਾ ਸ਼ੁਰੂ ਹੋਇਆ ਸੀ ਓਦੋਂ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਤੇ ਸੂਚਨਾ ਦਿੱਤੀ ਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਇਸ ਨੂੰ ਰੋਕਣ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।