ਡੇਰਾ ਬਾਬਾ ਨਾਨਕ ਦਾ ਅਸ਼ਵਨੀ ਅਰੋੜਾ ਨੇ ਐੱਸਡੀਐੱਮ ਵਜੋਂ ਚਾਰਜ ਸੰਭਾਲ ਲਿਆ ਹੈ

ਡੇਰਾ ਬਾਬਾ ਨਾਨਕ ਦਾ ਅਸ਼ਵਨੀ ਅਰੋੜਾ ਨੇ ਐੱਸਡੀਐੱਮ ਵਜੋਂ ਚਾਰਜ ਸੰਭਾਲ ਲਿਆ ਹੈ
mart daar

ਡੇਰਾ ਬਾਬਾ ਨਾਨਕ 20 ਜੂਨ ਇਤਿਹਾਸਕ ਗੁਰੂ ਨਗਰੀ ਡੇਰਾ ਬਾਬਾ ਨਾਨਕ ਦਾ ਅਸ਼ਵਨੀ ਅਰੋੜਾ ਨੇ ਐੱਸਡੀਐੱਮ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਸ੍ਰੀ ਅਸ਼ਵਨੀ ਅਰੋੜਾ ਚੰਡੀਗੜ੍ਹ ਵਿਖੇ ਬਤੌਰ ਐੱਸਡੀਐੱਮ ਤਹਿਨਾਤ ਸਨ। ਇਸ ਮੋਕੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਡੀਐੱਮ ਅਸ਼ਵਨੀ ਅਰੋੜਾ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਬਤੌਰ ਐੱਸਡੀਐੱਮ ਵਜੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਤੇ ਹੁਣ ਅਸੀਂ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਾਂਗੇ ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀਆਂ ਹਿਦਾਇਤਾਂ ਤੇ ਮੈਂ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਦੇ ਆਮ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੋ ਵੀ ਲੋਕਾਂ ਦੀਆਂ ਮੁਸ਼ਕਿਲਾਂ ਹਨ। ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਉਨਾ ਕਿਹਾ ਕਿ ਅਗਰ ਕਿਸੇ ਨੂੰ ਆਪਣੇ ਕੰਮ ਕਰਵਾਉਣ ਚ. ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਸਿੱਧਾ ਮੇਰੇ ਦਫਤਰ ਆ ਕੇ ਮੈਨੂੰ ਮਿੱਲ ਕੇ ਆਪਣੀ ਮੁਸ਼ਕਿਲ ਹੱਲ ਕਰਵਾ ਸਕਦੇ ਹਨ ਅਗਰ ਜੇ ਕੋਈ ਮਸਲਾ ਸਰਕਾਰ ਨਾਲ ਸਬੰਧਤ ਹੋਵੇਗਾ ਤਾਂ ਉਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਉਸ ਕੇਸ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋ ਸਕੇ।