ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਨੂੰ ਸੁਖਾਲਾ ਬਣਾਉਣ ਲਈ ਮੀਟਿੰਗ

ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਹੇਠ ਮੀਟਿੰਗ

ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਨੂੰ ਸੁਖਾਲਾ ਬਣਾਉਣ ਲਈ ਮੀਟਿੰਗ
mart daar

ਅੰਮ੍ਰਿਤਸਰ, 11 ਦਸੰਬਰ ( ਜਤਿੰਦਰ ਕੁਮਾਰ )–ਅੱਜ ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਨੂੰ ਸੁਖਾਲਾ ਬਣਾਉਣ ਅਤੇ ਡੇਰਾ ਬਾਬਾ ਨਾਨਕ ਕਸਬਾ ਅਤੇ ਇਲਾਕੇ ਦੀਆਂ ਮੁਸ਼ਕਲਾ ਨੂੰ ਮੁੱਖ ਰੱਖਦਿਆਂ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿੱਚ ਸ੍ਰੀ ਰਮੇਸ਼ ਯਾਦਵ ਨੇ ਬੋਲਦਿਆਂ ਹੋਇਆ ਦੋਹਾਂ ਸਰਕਾਰਾਂ ਕੋਲੋ ਮੰਗ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਜਾਣ ਵਾਲੀਆ ਸੰਗਤਾਂ ਤੋਂ ਪਾਸਪੋਰਟ ਸ਼ਰਤ ਖ਼ਤਮ ਕਰਕੇ ਅਧਾਰ ਕਾਰਡ ਕੀਤੀ ਜਾਵੇ। ਅਤੇ 20 ਡਾਲਰ ਦੀ ਸ਼ਰਤ ਤੇ ਆਨਲਾਈਨ ਪ੍ਰਣਾਲੀ ਸਰਲ ਕੀਤੀ ਜਾਵੇ। ਡੇਰਾ ਬਾਬਾ ਨਾਨਕ ਵਿਖੇ ਆਈ. ਸੀ. ਪੀ. ਦਾ ਦਫ਼ਤਰ ਖੋਲ ਕੇ ਵਪਾਰਕ ਹੱਬ ਬਣਾਇਆ ਜਾਵੇ। ਅਕਾਦਮੀ ਦੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਗਈ ਕਿ ਉਪਰੋਕਤ ਮੰਗਾਂ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਵੇ। ਕਸਬੇ ਅਤੇ ਇਲਾਕੇ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਮੁੱਖ ਰੱਖਦਿਆ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਪ੍ਰਸਤ ਡਾ. ਪਰਮਿੰਦਰ ਸਿੰਘ ਭੁੱਲਰ ਨਿਊਜੀਲੈਂਡ, ਡਾ. ਅਨੂਪ ਸਿੰਘ ਪ੍ਰਧਾਨ, ਵਿਜੇ ਕੁਮਾਰ ਸੋਨੀ ਜਨਰਲ ਸਕੱਤਰ ਹਰਬੀਰ ਸਿੰਘ ਬਬਲੂ ਸਿੰਧੀ ਰਮਦਾਸ, ਮੀਤ ਪ੍ਰਧਾਨ ਕਾਮਰੇਡ ਮਨਜੀਤ ਸਿੰਘ ਗਊਵਾਲ, ਅਨੂਪ ਸਿੰਘ ਖੰਨਾ ਚਮਾਰਾ ਸੀਨੀਅਰ ਮੀਤ ਪ੍ਰਧਾਨ, ਪ੍ਰਭਜੋਤ ਸਿੰਘ ਭੱਲਾ ਵਿੱਤ ਸਕੱਤਰ, ਡਿੰਪਲ ਕਾਰਜਕਾਰਨੀ ਮੈਂਬਰ, ਸਰਪੰਚ ਰਣਜੀਤ ਸਿੰਘ, ਸੁਖਦੀਪ ਸਿੰਘ ਸੂਫ਼ੀਆ, ਨੰਬਰਦਾਰ ਨਰਿੰਦਰ ਸਿੰਘ ਮਲਕਪੁਰ, ਹਰਚਰਨ ਸਿੰਘ ਬਾਜਵਾ ਸੇਖਵਾਂ, ਦਿਲਬਾਗ ਸਿੰਘ, ਸਕੱਤਰ ਸਰਬਜੀਤ ਸਿੰਘ ਸੇਖਵਾਂ, ਰਜਤ ਮਰਵਾਹ, ਐਡਵੋਕੇਟ ਕਰਮਜੀਤ ਸਿੰਘ ਮਿੱਠੂ ਸ਼ਾਹ, ਐਡਵੋਕੇਟ ਰਜੇਸ਼ ਕੁਮਾਰ ਰਾਜੂ, ਜਸਵੰਤ ਸਿੰਘ ਭੱਟੀ ਤੋਂ ਇਲਾਵਾਂ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਗੋਪੀ, ਜਸਪਾਲ ਸਿੰਘ ਜੱਸੀ, ਸਤੀਤ ਸਿੰਘ ਖੰਨਾ ਚਮਾਰਾ, ਭਜਨ ਸਿੰਘ ਗਊਵਾਲ, ਕਰਮਜੀਤ ਸਿੰਘ, ਸਰਵਨ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।