ਪਿੰਡ ਪੰਨਵਾਂ ਦੇ ਹਰ ਕਿ੍ਰਸ਼ਨ ਸਿੰਘ ਨੇ ਆਈ.ਏ.ਐੱਲ ਫਾਉਂਡੇਸ਼ਨ ਦੌੜਾਂ ਵਿੱਚ ਜਿੱਤੇ ਤਿੰਨ ਸੋਨ ਤਗਮੇ

ਪਿੰਡ ਪੰਨਵਾਂ ਦੇ ਹਰ ਕਿ੍ਰਸ਼ਨ ਸਿੰਘ ਨੇ ਆਈ.ਏ.ਐੱਲ ਫਾਉਂਡੇਸ਼ਨ ਦੌੜਾਂ ਵਿੱਚ ਜਿੱਤੇ ਤਿੰਨ ਸੋਨ ਤਗਮੇ

ਪਿੰਡ ਪੰਨਵਾਂ ਦੇ ਹਰ ਕਿ੍ਰਸ਼ਨ ਸਿੰਘ ਨੇ ਆਈ.ਏ.ਐੱਲ ਫਾਉਂਡੇਸ਼ਨ ਦੌੜਾਂ ਵਿੱਚ ਜਿੱਤੇ ਤਿੰਨ ਸੋਨ ਤਗਮੇ
mart daar

ਗੜਦੀਵਾਲਾ (ਸੁਖਦੇਵ ਰਮਦਾਸਪੁਰ )ਆਈ. ਏ. ਐੱਲ ਫਾਉਂਡੇਸ਼ਨ ਦੁਆਰਾ ਪੋਲੋ ਗਰਾਉਂਡ ਪਟਿਆਲਾ ਵਿਖੇ ਟਾਇਿਟ ਸਰਚ ਮੀਟ ਕਰਵਾਇਆ ਗਿਆ ਜਿਸ ਵਿੱਚ 12, 14, 16, 18, 20 ਓਪਨ ਅਤੇ 30+ ਤੋਂ 100+ ਏਜ ਗਰੁੱਪ ਦੇ 300 ਤੋਂ ਵੱਧ  ਅਥਲੀਟਾਂ ਵਲੋੋਂ ਹਿੱਸਾ ਲਿਆ ਗਿਆ। ਜਿਸ ਵਿੱਚ ਹਰ ਕਿ੍ਰਸ਼ਨ ਸਿੰਘ ਪੁੱਤਰ ਸ੍ਰੀ ਸੋਹਨ ਸਿੰਘ ਪਿੰਡ ਪੰਨਵਾਂ ਹਾਲ ਵਾਸੀ ਮੋਤੀ ਨਗਰ ਦਸੂਹਾ ਨੇ 65+ ਉਮਰ ਗਰੁੱਪ ਵਿੱਚ ਭਾਗ ਲਿਆ। ਜਿਸ ਵਿੱਚ ਉਨਾਂ ਨੇ 100 ਮੀਟਰ 200 ਮੀਟਰ ਅਤੇ 400 ਮੀਟਰ ਦੌੜ ਵਿੱਚ ਤਿੰਨ ਸੋਨੇ ਦੇ ਮੈਡਲ ਜਿੱਤ ਕੇ ਦਸੂਹਾ, ਗੜਦੀਵਾਲਾ ਇਲਾਕਾ ਨਿਵਾਸੀਆਂ ਦਾ ਮਾਣ ਵਧਾਇਆ। ਇਸ ਮੌਕੇ ਹਰ ਕਿ੍ਰਸ਼ਨ ਸਿੰਘ ਨੂੰ ਉਨਾਂ ਦੇ ਕੋਚ ਗਜਿੰਦਰ ਸਿੰਘ ਯੋਗੀ, ਪ੍ਰਦੀਪ ਕੁਮਾਰ ਅਤੇ ਇਲਾਕਾ ਨਿਵਾਸੀਆਂ ਨੇ ਮੁਬਾਰਕਬਾਦ ਦਿੱਤੀ। ਹਰ ਿਸ਼ਨ ਸਿੰਘ ਨੇ ਦੱਸਿਆ ਕਿ ਹੁਣ ਉਹ ਜਨਵਰੀ 2023 ਵਿੱਚ ਹੋਣ ਵਾਲੀ ਗੋਆ ਨੈਸ਼ਨਲ ਮਾਸਟਰ ਅਥਲੀਟ ਵਿੱਚ ਹਿੱਸਾ ਲੈਣ ਲਈ ਤਿਆਰੀ ਕਰ ਰਹੇ ਹਨ।