ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ 7ਵਾਂ ਮਹਾਨ ਚੇਤਨਾ  ਸੰਤ ਸੰਮੇਲਨ  ਕਰਵਾਇਆ 

ਅੱਡਾ ਸਰਾਂ , 03 ਦਸੰਬਰ (ਜਸਵੀਰ ਕਾਜਲ)
 ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਸਮਰਪਤ 7ਵਾਂ ਮਹਾਨ ਚੇਤਨਾ ਸੰਤ  ਸੰਮੇਲਨ  ਪਿੰਡ ਬੂਰੇ ਜੱਟਾਂ ਵਿਖੇ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ l

ਡੇਰਾ ਸੱਚਖੰਡ  ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਰੰਜਣ ਦਾਸ ਜੀ ਦੀ ਸਰਪ੍ਰਸਤੀ ਹੇਠ ਪ੍ਰਬੰਧਕ ਸੇਵਾਦਾਰਾ ਵਲੋ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੰਤ ਸੰਮੇਲਨ ਦੌਰਾਨ ਸ੍ਰੀ ਅਮ੍ਰਿਤ ਬਾਣੀ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈl ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨ  ਦੌਰਾਨ ਸੰਤ ਨਰੇਸ਼ ਗਿਰ ਜੀ ਨੰਗਲ ਖੂੰਗਾ  ਵਾਲੇ, ਸੰਤ ਸੁਖਵਿੰਦਰ ਸਿੰਘ ਢੱਡਾ, ਸੰਤ ਪ੍ਰੀਤਮ ਦਾਸ ਸੰਗਤਪੁਰ ਵਾਲੇ, ਸੰਤ ਲੇਖਰਾਜ ਨੂਰਪੁਰ ਵਾਲੇ, ਸੰਤ ਗੁਰਬਚਨ ਦਾਸ ਜੀ ਚਕ ਲਾਦੀਆਂ ਵਾਲੇ, ਸੰਤ ਰਾਮ ਗਿਰ ਜੀ ਰਾਜਪੁਰ ਕੰਡੀ  , ਸੇਵਾਦਾਰ ਲਸ਼ਕਰ ਦਾਸ ਕਟੋੜ , ਬਲਵੀਰ ਸਿੰਘ ਸੈਭ ਪਹੁੰਚ ਕੇ ਸਮੂਹ ਸੰਗਤ ਨੂੰ ਅੰਮ੍ਰਿਤ  ਬਾਣੀ ਰਾਹੀਂ ਨਿਹਾਲ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਅਤੇ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਸੋਚ ਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦੌਰਾਨ ਵਿਧਾਇਕ ਡਾ. ਰਵਜੋਤ ਸਿੰਘ, ਅਮਰੀਕ ਸਿੰਘ ,ਸਤਨਾਮ ਸਿੰਘ, ਸੁਖਵੰਤ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਕਰਮਜੀਤ  ਰੁਬਿ  ਅਤੇ  ਕਿਸਨ ਸਿੰਘ ਮੋਢੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ।