ਅਮਰੀਕਾ ਚ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਸੜਕ ਹਾਦਸੇ ਚ ਮੌਤ - ਟਵੀਟਰ ਤੇ ਕਰ ਰਹੀ ਟ੍ਰੇਂਡ

ਹਾਲੇ ਇਸ ਖਬਰ ਬਾਰੇ ਕੁੱਝ ਵੀ ਸਪਸ਼ਟ ਨਹੀਂ

ਅਮਰੀਕਾ ਚ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ  ਦੀ ਸੜਕ ਹਾਦਸੇ ਚ ਮੌਤ - ਟਵੀਟਰ ਤੇ ਕਰ ਰਹੀ ਟ੍ਰੇਂਡ
Khalistani supporter, Gurpatwant Singh Pannu Death, road accident, trending on Twitter, America,
mart daar

ਅਮਰੀਕਾ ਚ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਸੜਕ ਹਾਦਸੇ ਚ ਮੌਤ ਦੀ ਖਬਰ ਟਵੀਟਰ ਤੇ ਬਹੁਤ ਹੀ ਟ੍ਰੇਂਡ ਕਰ ਰਹੀ ਹੈ ਪਰ ਕਿਸੇ ਵੀ ਏਜੰਸੀ ਨੇ ਪੰਨੂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ। 
ਅਮਰੀਕਾ 'ਚ ਬੇਸ ਬਣਾ ਕੇ ਖਾਲਿਸਤਾਨ ਸਮਰਥਕਾਂ ਨੂੰ ਲਾਮਬੰਦ 'ਚ ਲੱਗਾ ਗੁਰਪਤਵੰਤ ਪੰਨੂ ਕੈਨੇਡਾ 'ਚ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਰੂਪੋਸ਼ ਹੋ ਗਿਆ ਹੈ। ਪਾਕਿਸਤਾਨ 'ਚ ਪਰਮਜੀਤ ਪੰਜਵੜ ਦੇ ਕਤਲ, ਲੰਡਨ 'ਚ ਅਵਤਾਰ ਖੰਡਾ ਦੀ ਮੌਤ ਤੇ ਕੈਨੇਡਾ 'ਚ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਪੰਨੂ ਦੀ ਵੀ ਹੱਤਿਆ ਹੋ ਸਕਦੀ ਹੈ।
ਪਿਛਲੇ ਦਿਨੀਂ ਪੰਨੂੰ ਨੇ ਵੀਡੀਓ ਜਾਰੀ ਕੀਤੀ ਸੀ ਜਿਸ 'ਚ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ 'ਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਰੋਧ 'ਚ 8 ਜੁਲਾਈ ਨੂੰ ਦੁਨੀਆ ਭਰ 'ਚ ਭਾਰਤੀ ਦੂਤਾਵਾਸਾਂ ਦੇ ਬਾਹਰ ਰੈਲੀਆਂ ਕੀਤੀਆਂ ਜਾਣਗੀਆਂ ।

ਪਿਛਲੇ ਦਿਨੀਂ ਕੈਨੇਡਾ 'ਚ ਮਾਰੇ ਗਏ ਹਰਦੀਪ ਨਿੱਝਰ SFJ 'ਚ ਅਹਿਮ ਕਾਰਜਕਰਤਾ ਸੀ ਤੇ ਕੈਨੇਡਾ 'ਚ SFJ ਦੀਆਂ ਗਤੀਵਿਧੀਆਂ ਨੂੰ ਦੇਖ ਰਿਹਾ ਸੀ। ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਪੰਨੂੰ ਨੂੰ ਬਹੁਤ ਨੁਕਸਾਨ ਹੋਇਆ ਹੈ। ਪੰਨੂ ਨਿੱਝਰ ਦੇ ਕਤਲ ਲਈ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਉਦੋਂ ਤੋਂ ਪੰਨੂ ਵਾਰ-ਵਾਰ ਭਾਰਤ ਨੂੰ ਗਾਲ੍ਹਾਂ ਕੱਢ ਰਿਹਾ ਹੈ ਤੇ ਪ੍ਰਧਾਨ  ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀਆਂ ਦੇ ਰਿਹਾ ਹੈ।

ਓਧਰ ਪੰਨੂ ਦੇ ਕਰੀਬੀਆਂ ਨੇ ਦਾਅਵਾ ਕੀਤਾ ਹੈ ਕਿ ਸੜਕ ਹਾਦਸੇ ਵਿੱਚ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀਆਂ ਖਬਰਾਂ ਝੂਠੀਆਂ ਹਨ। ਬੁੱਧਵਾਰ ਨੂੰ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਨੂ ਦੀ ਮੌਤ ਦੀ ਖਬਰ ਭਾਰਤੀ ਮੀਡੀਆ ਵਿੱਚ ਛਾਈ ਰਹੀ ਜਿਸ ਦਾ ਹੁਣ ਖੰਡਨ ਕੀਤਾ ਗਿਆ ਹੈ।
ਉਧਰ ਕਿਸੇ ਵੀ ਏਜੰਸੀ ਨੇ ਪੰਨੂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਪਰ ਭਾਰਤ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਵਿੱਚ ਇਹ ਖਬਰ ਨਸਰ ਹੋਈ ਸੀ