ਡਿਗਰੀਆਂ ਸਾੜ ਕੇ , ਪਕੌੜੇ ਤਲ ਕੇ ਅਤੇ ਮੁੰਡਨ ਕਰਵਾ ਕੇ ਮਨਾਇਆ ਜਾਵੇਗਾ ਪੀ ਐਮ ਮੋਦੀ ਦੇ 72ਵਾਂ ਜਨਮ ਦਿਨ ।
ਪ੍ਰਧਾਨ ਯੂਥ ਕਾਂਗਰਸ,ਜ਼ਿਲਾ ਹੁਸ਼ਿਆਰਪੁਰ
ਅੱਡਾ ਸਰਾਂ (ਜਸਵੀਰ ਕਾਜਲ)
ਅੱਜ ਮਿਤੀ 16 ਸਤੰਬਰ 2022 ਇੱਕ ਬਿਆਨ ਜਾਰੀ ਕਰਦਿਆਂ ਯੂਥ ਕਾਂਗਰਸ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਦਮਨਦੀਪ ਬਿੱਲਾ ਨਰਵਾਲ ਨੇ ਕਿਹਾ ਕਿ ਕੱਲ 17 ਸਤੰਬਰ 2022 ਨੂੰ ਯੂਥ ਕਾਂਗਰਸ ਪੂਰੇ ਭਾਰਤ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਬੇਰੁਜ਼ਗਾਰੀ ਦਿਵਸ ਦੇ ਤੌਰ ਤੇ ਮਨਾ ਰਹੀ ਹੈ ।2014 ਤੋਂ ਜਦ ਪ੍ਰਧਾਨਮੰਤਰੀ ਸੱਤਾ ਵਿੱਚ ਆਏ ਹਨ ! ਬੇਰੁਜ਼ਗਾਰੀ ਦਰ ਪਿਛਲੇ 50 ਸਾਲਾਂ ਵਿੱਚ ਸਭ ਤੋਂ ਵੱਧ ਹੈ ! ਮੋਦੀ ਸਰਕਾਰ ''ਅੱਛੇ ਦਿਨ ਆਨੇ ਵਾਲੇ ਹੈਂ "ਦਾ ਨਾਅਰਾ ਲਾ ਲੈ ਕੇ ਆਏ ਸੀ । ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ! ਪਰ ਹਾਲਾਤ ਬਿਲਕੁਲ ਉਲਟ ਹੋ ਗਏ ਹਨ, ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ , ਕੋਈ ਨਵੇਂ ਰੁਜ਼ਗਾਰ ਪੈਦਾ ਨਹੀਂ ਕੀਤੇ ਜਾ ਰਹੇ। ਸਿਰਫ਼ ਅਡਾਨੀ ,ਅੰਬਾਨੀ ਹੀ ਅਮੀਰ ਕੀਤੇ ਜਾ ਰਹੇ ਹਨ । ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਬੀਜੇਪੀ ਵੱਲੋਂ ਮਜ਼ਾਕ ਬਣਾਇਆ ਜਾ ਰਿਹਾ ਹੈ ।ਉਲਟ ਕਿਹਾ ਜਾ ਰਿਹਾ ਹੈ ਕਿ ''ਪਕੌੜੇ ਤਲ ਲਓ " ਕੱਲ ਪੂਰੇ ਦੇਸ਼ ਵਿੱਚ ਨੌਜਵਾਨ ਪਕੌੜੇ ਤਲ਼ਕੇ ,ਡਿਗਰੀਆਂ ,ਸਾੜ ਕੇ ਬੇਰੁਜ਼ਗਾਰੀ ਯਾਤਰਾ ਕੱਢ ਕੇ, ਪ੍ਰਦਰਸ਼ਨ ਕਰਨਗੇ । ਹੁਸ਼ਿਆਰਪੁਰ ਯੂਥ ਕਾਂਗਰਸ ਰੁਜ਼ਗਾਰ ਦਫ਼ਤਰ ਸਾਹਮਣੇ ਡਿਗਰੀਆਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕਰੇਗੀ ।