ਡੇਰਾ ਬਾਬਾ ਨਾਨਕ ਚਰਚ ਪਰਫੇਕਟ ਪ੍ਰਭੂ ਦਾਸ ਪਾਸਟਰ ਵੱਲੋਂ ਕੈਡਲ ਮਾਰਚ ਕੱਢਿਆ ਗਿਆ

ਚਰਚਾਂ ਤੇ ਹੋਏ ਹਮਲਿਆਂ ਤੇ ਜਤਾਇਆ ਰੋਸ

ਡੇਰਾ ਬਾਬਾ ਨਾਨਕ ਚਰਚ ਪਰਫੇਕਟ ਪ੍ਰਭੂ ਦਾਸ ਪਾਸਟਰ ਵੱਲੋਂ ਕੈਡਲ ਮਾਰਚ ਕੱਢਿਆ ਗਿਆ
mart daar

ਬੀਤੇ ਦਿਨੀਂ ਪਿੰਡ ਡਡੂਆਣਾ  ਜਿਲਾ ਅੰਮਿਤਸਰ ਵਿਖੇ ਮਸੀਹ ਸਮੇਲਨ ਵਿੱਚ ਕੁਝ ਸਰਾਰਤੀ ਅਨਸਰਾ ਵੱਲੋਂ ਭੰਨ ਤੋੜ ਅਤੇ ਲੋਕਾਂ ਨਾਲ  ਭੱਦੀ ਸਬਦਾਵਲੀ ਤੇ ਗਾਲੀ ਗਲੋਚ ਕੀਤੀ ਗਈ।  ਇਸ ਘਟਨਾ ਤੋਂ ਬਆਦ ਵੀ ਪੱਟੀ ਦੇ ਨਜਦੀਕ ਇਕ ਚਰਚ ਚ ਮੂਰਤੀਆਂ ਤੋੜੀਆਂ ਗਈਆਂ ਤੇ ਪਾਸਟਰ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ।  ਇਸ ਤਰਾਂ ਦੀਆਂ ਸ਼ਰਾਰਤੀ ਅਨਸਰਾਂ ਵਲੋਂ ਕੀਤੀਆਂ ਗਈਆਂ ਹਰਕਤਾਂ ਕਾਰਣ ਮਸੀਹ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਅੱਜ ਡੇਰਾ ਬਾਬਾ ਨਾਨਕ ਚਰਚ ਪਰਫੇਕਟ ਪ੍ਰਭੂ ਦਾਸ ਪਾਸਟਰ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਪ੍ਰਭੂ ਦਾਸ ਦੀ ਅਗਵਾਈ ਵਿੱਚ ਕੈਡਲ ਮਾਰਚ ਕੱਢਿਆ ਗਿਆ ਇਸ ਮੋਕੇ  ਪਾਸਟਰ ਪ੍ਰਭੂ ਦਾਸ ਨੇ ਪ੍ਰਸਾਸਨ ਕੋਲੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਸ਼ਰਾਰਤੀ ਆਨਸਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕੋਈ ਅਣਸੁਖਾਵੀਂ ਘਟਨਾ ਹੋਣ ਤੋਂ ਪਹਿਲਾਂ ਇਹਨਾਂ ਨੂੰ ਠੱਲ ਪਾਈ ਜਾਵੇ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵੀ DSP ਹਰਜੀਤ ਸਿੰਘ ਬਰਾੜ ਅਤੇ SHO ਹਰਮੀਕ ਸਿੰਘ ਦੀ ਅਗੁਆਈ ਵਿੱਚ ਮੁਸ਼ਤੇਦ ਦਿਖਿਆ।  ਇਸ ਮੋਕੇ ਰੋਹਿਤ ਮਾਲਿਕ ਜਰਨਲ ਸੈਕਟਰੀ, ਵਾਰਸ ਮਸੀਹ, ਸੰਧੂ ਸਾਬ, ਲਿਆਸ ਮਸੀਹ ਸੋਨੂੰ ਪਾਸਟਰ, ਮਨੀ ਪਾਸਟਰ, ਮਾਨ, ਆਸੂ, ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਗੋਪਾਲ ਕ੍ਰਿਸ਼ਨ ਨਾਲ ਜਤਿੰਦਰ ਕੁਮਾਰ   ਦੀ ਵਿਸ਼ੇਸ਼ ਰਿਪੋਟ ਆਲ 2 ਨਿਊਜ਼ ਚੈਨਲ ਡੇਰਾ ਬਾਬਾ ਨਾਨਕ।