ਲਵ ਮੈਰਿਜ ਵਾਲੀਆਂ ਖੁਸ਼ੀਆਂ ਬਦਲੀਆਂ ਕਲੇਸ਼ ਚ ਦੋਵੇ ਧਿਰਾਂ ਦੁਲਹਾ ਦੁਲਹਨ ਸਮੇਤ ਪਹੁੰਚੀਆਂ ਥਾਣੇ

ਮੁੰਦਰੀ ਅਤੇ ਦਾਜ ਤੋਂ ਪਿਆ ਵੱਡਾ ਪੰਗਾ

mart daar

ਸਿਵਲ ਲਾਈਨ ਥਾਣਾ ਬਟਾਲਾ ਵਿੱਚ ਮਾਹੌਲ ਗਰਮ ਹੋ ਗਿਆ, ਜਦੋਂ ਬਟਾਲਾ ਦੇ ਰਾਜਾ ਪੈਲੇਸ ਵਿੱਚ ਪਹੁੰਚੀ ਬਰਾਤ ਦਾ ਲੜਕੀ ਵਾਲਿਆਂ ਵਲੋਂ ਸਵਾਗਤ ਕਰਨ ਤੋਂ ਬਾਅਦ ਮੁੰਦਰੀ ਅਤੇ ਦਹੇਜ  ਨੂੰ ਲੈਕੇ ਦੋਵਾਂ ਧਿਰਾਂ ਦਰਮਿਆਨ ਕਲੇਸ਼ ਪੈ ਗਿਆ ਅਤੇ ਦੋਵੇ ਧਿਰਾਂ ਵਿਆਹ ਦੀਆਂ ਰਸਮਾਂ ਵਿੱਚੇ ਛੱਡ ਕੇ ਦੁਲਹਨ ਅਤੇ ਦੁਲਹੇ ਸਮੇਤ ਥਾਣੇ ਪਹੁੰਚ ਗਈਆਂ ਇਸ ਮੌਕੇ ਦੁਲਹਨ ਦੀ ਮਾਤਾ ਅਤੇ ਦੁਲਹਨ ਨੇ ਦੱਸਿਆ ਕਿ ਦੁਲਹਨ ਅਤੇ ਦੁਲਹੇ ਦੀ ਲਵ ਮੈਰਿਜ ਸੀ ਦੁਲਹੇ ਵਾਲੇ ਬਰਾਤ ਲੈਕੇ ਪੈਲੇਸ ਪਹੁੰਚੇ ਸੀ ਤਾਂ ਕ੍ਰਿਸਚਨ ਭਾਈਚਾਰੇ ਵਲੋਂ ਦੁਲਹਨ ਨੂੰ ਮੁੰਦਰੀ ਪਾਉਣੀ ਹੁੰਦੀ ਹੈ ਪਰ ਦੁਲਹੇ ਵਾਲ਼ੇ ਲੜਕੀ ਨੂੰ ਪਾਉਣ ਲਈ ਮੁੰਦਰੀ ਨਹੀਂ ਲੈਕੇ ਆਏ ਉਤੋਂ ਦੁਲਹਨ ਵਾਲਿਆਂ ਕੋਲੋ ਮੋਟਰਸਾਈਕਲ ਸਮੇਤ ਹੋਰ ਦਹੇਜ ਦੀ ਮੰਗ ਕਰਨ ਲੱਗ ਪਏ ਜਿਸ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਕਲੇਸ ਵੱਧ ਗਿਆ ਲੜਕੀ ਅਤੇ ਉਸਦੀ ਮਾਤਾ ਨੇ ਕਿਹਾ ਕਿ ਉਹ ਵਿਆਹ ਵੀ ਲੜਕੇ ਵਾਲਿਆਂ ਮੁਤਾਬਿਕ ਹੀ ਕਰ ਰਹੇ ਸੀ ਪੈਲੇਸ ਵੀ ਲੜਕੇ ਦੇ ਕਹਿਣ ਤੇ ਹੀ ਬੁੱਕ ਕਰਵਾਇਆ ਸੀ ਪਰ ਅੱਜ ਲੜਕੇ ਦੇ ਤੇਵਰ ਹੀ ਅਲਗ ਦਿਖਾਈ ਦੇ ਰਹੇ ਸੀ ਓਹਨਾ ਕਿਹਾ ਹੁਣ ਇਸ ਕਲੇਸ ਤੋਂ ਬਾਅਦ ਉਹ ਆਪਣੀ ਲੜਕੀ ਇਸ ਲੜਕੇ ਨਾਲ ਨਹੀਂ ਵਿਆਹੁਣਗੇ ਓਹਨਾ ਨੂੰ ਇਨਸਾਫ ਚਾਹੀਦਾ ਹੈ 
ਓਥੇ ਹੀ ਦੁਲਹੇ ਦਾ ਕਹਿਣਾ ਸੀ ਕਿ ਦਹੇਜ ਵਾਲੀ ਕੋਈ ਗੱਲ ਨਹੀਂ ਹੋਈ ਉਸਦਾ ਕਹਿਣਾ ਸੀ ਕਿ ਮੇਰਾ ਵਿਆਹ ਮੇਰੇ ਨਾਨਕੇ ਕਰ ਰਹੇ ਹਨ ਅਤੇ ਸਾਡੇ ਵਿਚ ਲੜਕੀ ਨੂੰ ਮੁੰਦਰੀ ਨਹੀਂ ਪਾਈ ਜਾਂਦੀ ਪਰ ਲੜਕੀ ਵਾਲੇ ਕਹਿਣ ਲੱਗੇ ਕੇ ਮੁੰਦਰੀ ਲੈਕੇ ਆਉ ਬਸ ਇਸੇ ਗੱਲ ਤੋਂ ਕਲੇਸ ਵੱਧ ਗਿਆ ਦੁਲਹੇ ਨੇ ਅੱਗੇ ਕਿਹਾ ਕਿ ਅਗਰ ਕੋਈ ਗਲਤੀ ਹੋਈ ਹੈ ਤਾਂ ਮੈਂ ਮੁਆਫੀ ਮੰਗ ਲੈਂਦਾ ਹਾਂ 

ਓਥੇ ਹੀ ਸਿਵਲ ਲਾਈਨ ਥਾਣੇ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਮਾਮਲੇ ਬਾਰੇ ਦਸਦੇ ਹੋਏ ਕਿਹਾ ਕਿ ਦੋਵੇਂ ਧਿਰਾਂ ਦੀ ਸੁਣਵਾਈ ਕਰਦੇ ਹੋਏ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ