ਡੇਰਾ ਬਾਬਾ ਨਾਨਕ ਬਜ਼ਾਰ ਦਾ ਨਵੀਨੀਕਰਨ ਕਮੇਟੀ ਘਰ ਤੋਂ ਮਹਾਰਾਜਾ ਰਣਜੀਤ ਸਿੰਘ ਚੋਂਕ

ਗੁਰਦੀਪ ਸਿੰਘ ਰੰਧਾਵਾ ਨੇ ਕੀਤਾ ਉਦਘਾਟਨ

mart daar

ਡੇਰਾ ਬਾਬਾ ਨਾਨਕ ਬਜ਼ਾਰ ਦਾ ਨਵੀਨੀਕਰਨ 
ਕਮੇਟੀ ਘਰ ਤੋਂ ਮਹਾਰਾਜਾ ਰਣਜੀਤ ਸਿੰਘ ਚੋਂਕ 
ਗੁਰਦੀਪ ਸਿੰਘ ਰੰਧਾਵਾ ਨੇ ਕੀਤਾ ਉਦਘਾਟਨ 

ਅੱਜ ਡੇਰਾ ਬਾਬਾ ਨਾਨਕ ਮਿਉਂਸਿਪਲ ਕਮੇਟੀ ਦੇ ਨਜ਼ਦੀਕ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਲੋਂ ਡੇਰਾ ਬਾਬਾ ਨਾਨਕ ਦੇ ਮੁੱਖ ਬਜ਼ਾਰ ਦੇ ਨਵੀਨੀ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਪ੍ਰਮੁੱਖ ਮੰਗ ਸੀ ਕਿ ਮੁੱਖ ਬਜ਼ਾਰ ਜੋ ਕਿ ਮਿਉਂਸਿਪਲ ਕਮੇਟੀ ਤੋਂ ਮਹਾਰਾਜਾ ਰਣਜੀਤ ਸਿੰਘ ਚੌਂਕ ਤਕ ਹੈ ਉਸ ਦਾ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਬਾਰਿਸ਼ ਦੌਰਾਨ ਆਉਣ ਵਾਲਿਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਰੰਧਾਵਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਹਮੇਸ਼ਾ ਮਨਸ਼ਾ ਲੋਕਾਂ ਦੀ ਸੇਵਾ ਕਰਨਾ ਅਤੇ ਡਿਵੈਲਪਮੈਂਟ ਦੀ ਰਹੀ ਹੈ ਏਸੇ ਲੜੀ ਤਹਿਤ 50 ਲੱਖ ਦੀ ਲਾਗਤ ਨਾਲ ਚੋਲਾ ਸਾਹਿਬ ਜੀ ਦੇ ਮੇਲੇ ਤੋਂ ਪਹਿਲਾਂ ਬਜ਼ਾਰ ਦਾ ਨਵੀਨੀਕਰਨ ਕੀਤਾ ਜਾਵੇਗਾ। 
ਬਜ਼ਾਰ ਦੇ ਨਵੀਨੀਕਰਨ ਮੌਕੇ ਦੁਕਾਨਦਾਰਾਂ ਤੇ ਆਪ ਆਗੂਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਤੇ ਇੱਕ ਦੂਜੇ ਦਾ ਮੂੰਹ ਮੀਠਾ ਕਰਵਾਇਆ। 
ਇਸ ਮੋਕੇ ਬਲਾਕ ਪ੍ਰਧਾਨ  ਗਗਨਦੀਪ ਸਿੰਘ , ਵਪਾਰ ਮੰਡਲ ਪ੍ਰਧਾਨ ਵਿਪਿਨ ਸੋਨੀ, ਬਿੱਟਾ ਮਹਾਜਨ, ਰਜਤ ਮਰਵਾਹ, ਸੱਤਪਾਲ ਸ਼ੌਂਕੀ , ਅਸ਼ੋਕ ਕੁਮਾਰ ਸੋਨੀ, ਰਾਜੇਸ਼ ਹਾਂਡਾ, ਮਾਸਟਰ ਓਮ ਪ੍ਰਕਾਸ਼ , ਹਰਪਾਲ ਸਿੰਘ ਠੇਕੇਦਾਰ ,   ਮਾਸਟਰ ਓਮ ਪ੍ਰਕਾਸ਼, ਬਲਦੇਵ ਰਾਜ ਡਾਇਮੰਡ,  ਪੀ ਏ ਲਵਪੀ੍ਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਰ ਸਨ।