ਅਮਿਟ ਯਾਦਾਂ ਛੱਡ ਗਿਆ ਸਰਕਾਰੀ ਸੀਨੀਅਰ ਸਕੂਲ ਲਾਂਬੜਾ ਦਾ ਸਲਾਨਾ ਸਮਾਗਮ ਜਿਲਾ ਅਤੇ ਸਟੇਟ ਜੇਤੂ ਵਿਦਿਆਰਥੀ ਸਨਮਾਨਿਤ

ਅਮਿਟ ਯਾਦਾਂ ਛੱਡ ਗਿਆ ਸਰਕਾਰੀ ਸੀਨੀਅਰ ਸਕੂਲ ਲਾਂਬੜਾ ਦਾ ਸਲਾਨਾ ਸਮਾਗਮ ਜਿਲਾ ਅਤੇ ਸਟੇਟ ਜੇਤੂ ਵਿਦਿਆਰਥੀ ਸਨਮਾਨਿਤ

ਅਮਿਟ ਯਾਦਾਂ ਛੱਡ ਗਿਆ ਸਰਕਾਰੀ ਸੀਨੀਅਰ ਸਕੂਲ ਲਾਂਬੜਾ ਦਾ ਸਲਾਨਾ ਸਮਾਗਮ  ਜਿਲਾ ਅਤੇ ਸਟੇਟ ਜੇਤੂ ਵਿਦਿਆਰਥੀ ਸਨਮਾਨਿਤ
mart daar

ਅੱਡਾ ਸਰਾਂ (ਜਸਵੀਰ ਕਾਜਲ ) ਡਿਜੀਟਲ ਸੰਸਾਰ ਅਤੇ 21ਵੀਂ ਸਦੀ ਦੇ ਹਾਣੀ ਬਣਨ ਲਈ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਸਹਾਇਕ ਕਿਰਿਆਵਾਂ ਦੇ ਸਮਰੱਥ ਬਣਾਉਣਾ ਸਮੇਂ ਦੀ ਬਹੁਤ ਵੱਡੀ ਜਰੂਰਤ ਹੈ ਜਿਸ ਨਾਲ ਉਹਨਾਂ ਦੀ ਆਤਮ ਵਿਸ਼ਵਾਸਤਾ, ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਵੀ ਵਾਧਾ ਹੋ ਸਕੇ l ਇਹ ਵਿਚਾਰ ਸ. ਤਜਿੰਦਰ ਸਿੰਘ ਇਟਲੀ ਨੇ ਸਰਕਾਰੀ ਸੀਨੀਅਰ ਸਕੂਲ ਲਾਂਬੜਾ ਦੇ ਸਲਾਨਾ ਇਨਾਮ ਵੰਡ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਦਰਸ਼ਕਾਂ ਨਾਲ ਸਾਂਝੇ ਕੀਤੇl ਇਹਨਾਂ ਤੋਂ ਇਲਾਵਾ ਆਪਣੇ ਸੰਬੋਧਨ ਵਿੱਚ ਸਟੇਟ ਅਵਾਰਡੀ ਪ੍ਰਿੰ: ਡਾ.ਅਰਮਨਪ੍ਰੀਤ ਸਿੰਘ,ਪ੍ਰਿਤਪਾਲ ਸਿੰਘ, ਕਮੇਟੀ ਚੇਅਰਮੈਨ ਅਮਰਜੀਤ ਸਿੰਘ,ਚਰਨਜੀਤ ਸਿੰਘ ਟਾਂਡਾ, ਗੁਰਮੀਤ ਖਾਨਪੁਰੀ, ਚੰਦਰਦੇਵ ਸਿੰਘ, ਜੰਗ ਬਹਾਦਰ ਸਿੰਘ ਤੇ ਰਣਜੋਤ ਸਿੰਘ ਇਟਲੀ ਨੇ ਵੀ ਨਵੇਂ ਯੁਗ ਦੀ ਪੜ੍ਹਾਈ ਵਿਵਸਥਾ ਤੇ ਵਿਕਸਤ ਸਮਾਜ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ ਦਿਤਾ ਤੇ ਇਸ ਸਕੂਲ ਦੇ ਵਧਦੇ ਕਦਮਾਂ ਲਈ ਪ੍ਰਿੰਸੀਪਲ ਤੇ ਸਕੂਲ ਸਟਾਫ ਦੀ ਭਰਪੂਰ ਪ੍ਰਸੰਸਾ ਕੀਤੀ l

ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਮੈਡਮ ਕਿਰਨਦੀਪ ਕੌਰ,ਰਮਿੰਦਰ ਕੌਰ , ਜੋਬਨ ਪ੍ਰੀਤ ਕੌਰ, ਜਸਬੀਰ ਕੌਰ, ਚਰਨਪ੍ਰੀਤ ਕੌਰ ਤੇ ਰੂਬੀਆ ਕੁਮਾਰੀ ਦੇ ਨਿਰਮਾਣ -ਨਿਰਦੇਸ਼ਨਾ ਤਹਿਤ ਤਿਆਰ ਕਰਵਾਏ ਰੰਗਾ ਰੰਗ ਪ੍ਰੋਗਰਾਮ ਵਿੱਚ ਰੰਗ ਬਰੰਗੀਆਂ ਪੁਸ਼ਾਕਾਂ ਵਿੱਚ ਸਕੂਲੀ ਬੱਚਿਆਂ ਨੇ ਸਭਿਆਚਾਰਕ ਗੀਤਾਂ, ਨਾਟਕਾਂ ਕੋਰਿਓਗ੍ਰਾਫੀ, ਕਾਮੇਡੀ, ਦੇਸ਼ਗਾਨ, ਸਮੂਹਗਾਨ,ਸੋਲੋ ਗੀਤਾਂ, ਗਤਕਾ, ਗਿੱਧਾ ਭੰਗੜਾ ਤੇ ਹੋਰ ਗਾਇਨ, ਵਾਦਨ ਦੀਆਂ ਵੰਨ ਸਵੰਨੀਆਂ ਵੰਨਗੀਆਂ ਦੇ ਪ੍ਰਦਰਸ਼ਨ ਨਾਲ ਸਮਾਂ ਬੰਨ ਦਿੱਤਾ l
ਸਮਾਗਮ ਦੇ ਅਗਲੇ ਦੌਰ ਵਿੱਚ ਖੇਡਾਂ, ਪੜ੍ਹਾਈ ਤੇ ਹੋਰ ਵੱਖ ਵੱਖ ਵਰਗਾਂ ਵਿੱਚ  ਜਿਲਾ ਅਤੇ ਸਟੇਟ ਪੱਧਰੀ ਪ੍ਰਤੀਯੋਗਤਾਵਾਂ ਬੋਰਡ ਜਮਾਤਾਂ ਅਤੇ ਗੈਰ ਬੋਰਡ ਜਮਾਤਾਂ ਦੇ ਪਹਿਲੇ /ਦੂਜੇ ਤੇ ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਲੈਕਚਰਾਰ ਕਮਰਸ ਸ੍ਰੀ ਪ੍ਰਿਤਪਾਲ ਸਿੰਘ ਅਤੇ ਆਏ ਮਹਿਮਾਨਾਂ ਨੇ ਯਾਦ ਚਿੰਨ/ਮੈਡਲ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ l

ਸਟੇਜ ਸਕੱਤਰ ਦੀ ਸੇਵਾ ਸੰਯੁਕਤ ਤੌਰ ਤੇ ਸੁਖਵਿੰਦਰ ਸਿੰਘ ਅਤੇ ਜੋਗਿੰਦਰ ਪਾਲ ਸਿੰਘ ਨੇ ਨਿਭਾਈ l ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਡਾ  ਅਰਮਨਪ੍ਰੀਤ ਸਿੰਘ ਨੇ ਬੀਤੇ ਸਾਲ ਦੀਆਂ ਸਕੂਲ ਵਿਕਾਸ ਸਰਗਰਮੀਆਂ, ਕਾਰਗੁਜ਼ਾਰੀ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਰਿਪੋਰਟ ਪੜ੍ਹੀ ਜਿਸਦੀ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਦਾਦ ਦਿੱਤੀl ਇਸ ਨਾਲ ਹੀ ਤੇਜਿੰਦਰ ਸਿੰਘ ਇਟਲੀ ਨੇ ਸਕੂਲ ਵਾਸਤੇ 51ਹਜ਼ਾਰ,ਚਰਨਜੀਤ ਸਿੰਘ ਟਾਂਡਾ ਨੇ 10 ਹਜਾਰ ਤੇ ਲਾਬੜਾ ਕਾਂਗੜੀ ਸਹਿਕਾਰੀ ਸਭਾ ਵੱਲੋਂ 9100 ਦੀ ਰਾਸ਼ੀ ਭੇਂਟ ਕੀਤੀ ਗਈl
ਇਸ ਅਨੁਸਾਸ਼ਨ ਭਰਪੂਰ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਮੂਹ ਸਕੂਲ ਸਟਾਫ ਸਮੇਤ ਐਸ.ਐਮ.ਸੀ ਮੈਂਬਰ ਲਖਬੀਰ ਸਿੰਘ, ਲਾਂਬੜਾ ਕਾਂਗੜੀ ਸਹਿਕਾਰੀ ਕੋਆਪਰੇਟਿਵ ਸੋਸਾਇਟੀ ਦੇ ਸੈਕਟਰੀ ਸ਼੍ਰੀ ਜਸਵਿੰਦਰ ਸਿੰਘ,ਗੁਰਦੀਪ ਸਿੰਘ,ਹਰਕਮਲਜੀਤ ਸਿੰਘ ਕਮੇਟੀ ਮੇਂਬਰ ਵੀ ਸ਼ਾਮਿਲ ਹੋਏl