ਟਾਂਡਾ ਪੁਲਿਸ ਵੱਲੋ ਲੁੱਟਾ ਖੋਹਾ ਦਾ ਸੋਨਾ ਖਰੀਦਣ ਵਾਲਾ ਸੁਨਿਆਰਾ ਗ੍ਰਿਫਤਾਰ
ਟਾਂਡਾ ਪੁਲਿਸ ਵੱਲੋ ਲੁੱਟਾ ਖੋਹਾ ਦਾ ਸੋਨਾ ਖਰੀਦਣ ਵਾਲਾ ਸੁਨਿਆਰਾ ਗ੍ਰਿਫਤਾਰ
ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੁਰੇਂਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ, ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ. ਸ੍ਰੀ ਕੁਲਵੰਤ ਸਿੰਘ ਡੀ.ਐਸ.ਪੀ. ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਜੀ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਲੁੱਟਾ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਦੌਰਾਨ ਮਿਤੀ 04-12-2023 ਨੂੰ ASI ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ, ਜਦੋ ਦੋਰਾਨੇ ਗਸਤ ਮਿਤੀ 26- 11-23 ਨੂੰ ਕੀਤੀ ਲੁੱਟ ਦੀ ਵਾਰਦਤ ਜਿਸ ਵਿੱਚ ਦੋ ਅਰੋਤਾ ਕੋਲੋਂ 2 ਵਾਲੀਆ ਸੋਨਾ ਖੋਹੇ ਸਨ, ਦੇ ਦੋਸ਼ੀ ਹਰਮਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਕੁਲਵੀਰ ਸਿੰਘ ਵਾਸੀ ਮਿਆਣੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ - ਪਰ ਪਹਿਲਾ ਲੁੱਟ ਖੋਹ,ਚੋਰੀਆ, ਨਸ਼ੇ ਦੇ 15 ਮੁਕਦਮੇ ਵੱਖ ਵੱਖ ਥਾਣੇਆ ਵਿਚ ਦਰਜ ਹਨ। ਜੋ ਇਸ ਦੋਸ਼ੀ ਦੀ ਸਖਤੀ ਨਾਲ ਪੁੱਛਗਿੱਛ ਕਰਨ ਤੇ ਦੋਸ਼ੀ ਵਲੋਂ ਕੀਤੇ ਇੰਕਸ਼ਾਫ ਪਰ ਕਿ ਉਹ ਜੋ ਸੋਨਾ ਚੋਰੀ/ਖੋਹ ਕਰਦਾ ਹੈ ਉਸ ਨੂੰ ਸਸਤੇ ਰੇਟ ਤੇ ਸੁਨਿਆਰਾ ਅਨਿਲ ਵਰਮਾ ਪੁੱਤਰ ਵਿਜੇ ਕੁਮਾਰ ਵਾਸੀ ਵਾਰਡ ਨੰਬਰ 2 ਮਿਆਣੀ ਥਾਣਾ ਟਾਂਡਾ ਨੂੰ ਵੇਚ ਦਿੱਤਾ ਹੈ ਜਿਸ ਤੇ ਅਨਿਲ ਵਰਮਾ ਨੂੰ ਮੁਕਦਮਾ ਵਿਚ ਨਾਮਜਦ ਕੀਤਾ ਸੀ ਜਿਸ ਨੂੰ ਮਿਤੀ 4-12-23 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਮਿਤੀ 26-11-23 ਨੂੰ ਹਰਮਨਪ੍ਰੀਤ ਸਿੰਘ ਵਲੋ ਖੋਹ ਕੀਤੀਆ ਵਾਲੀਆ ਸੋਨਾ ਵਜਨੀ 3 ਗ੍ਰਾਮ ਬ੍ਰਾਮਦ ਕੀਤੀਆ ਗਇਆ ਜਿਸ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਇਸੇ ਤਰ੍ਹਾ ਭਵਿੱਖ ਵਿੱਚ ਜੇਕਰ ਕੋਈ ਵੀ ਸੁਨਿਆਰਾ/ਕਵਾੜੀਆ ਚੋਰੀ ਦਾ ਸਮਾਨ ਖਰੀਦ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।