ਓਹੜਪੁਰ ਸਕੂਲ ਵੱਲੋਂ ਲਗਾਇਆ ਗਿਆ ਵਿਦਿਅਕ ਟੂਰ
ਓਹੜਪੁਰ ਸਕੂਲ ਵੱਲੋਂ ਲਗਾਇਆ ਗਿਆ ਵਿਦਿਅਕ ਟੂਰ

ਅੱਡਾ ਸਰਾਂ (ਜਸਵੀਰ ਕਾਜਲ)
ਪੰਜਾਬ ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵੱਲੋਂ ਆਈਆਂ ਹਦਾਇਤਾਂ ਤੇ ਜ਼ਿਲ੍ਾ ਸਿੱਖਿਆ ਅਫਸਰ ਸਕੈਂਡਰੀ ਹੁਸ਼ਿਆਰਪੁਰ ਸਰਦਾਰ ਹਰ ਭਗਵੰਤ ਸਿੰਘ, ਉਪ ਜਿਲਾ ਸਿੱਖਿਆ ਅਫਸਰ ਸ੍ਰੀ ਧੀਰਜ ਵਸ਼ਿਸ਼ਟ,ਸਕੂਲ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ੍ਰੀ ਸ਼ਲਿੰਦਰ ਠਾਕੁਰ,ਬੀ.ਐਨ.ਓ.ਟਾਂਡਾ -1 ਸ੍ਰੀ ਰਜੇਸ਼ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਟਾਂਡਾ (ਲੜਕੇ)ਦੀ ਯੋਗ ਅਗਵਾਈ ਹੇਠ ਬੱਚਿਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਸਰਕਾਰੀ ਮਿਡਲ ਸਮਾਰਟ ਸਕੂਲ ਓਹੜਪੁਰ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿਦਿਅਕ ਟੂਰ ਲਗਾਇਆ ਗਿਆ!
ਸਕੂਲੀ ਬੱਚਿਆਂ ਦੇ ਟੂਰ ਦੀ ਅਗਵਾਈ ਸਰਦਾਰ ਕੁਲਵਿੰਦਰ ਸਿੰਘ ਸਾਇੰਸ ਮਾਸਟਰ ਤੇ ਸ਼੍ਰੀਮਤੀ ਜੋਤੀ ਸੈਣੀ ਸਮਾਜਿਕ ਵਿਗਿਆਨ ਅਧਿਆਪਿਕਾ ਨੇ ਬਹੁਤ ਵਧੀਆ ਢੰਗ ਨਾਲ ਕੀਤੀ! ਸਕੂਲ ਮੁਖੀ ਸਰਦਾਰ ਹਰਮਿੰਦਰ ਸਿੰਘ ਪੰਜਾਬੀ ਮਾਸਟਰ (ਬੀ.ਐਮ.ਪੰਜਾਬੀ) ਨੇ ਦੱਸਿਆ ਕਿ ਬੱਚਿਆਂ ਨੇ ਇਸ ਵਿਦਿਅਕ ਟੂਰ ਨੂੰ ਬਹੁਤ ਜਾਣਕਾਰੀ ਭਰਪੂਰ ਦੱਸਦੇ ਹੋਏ ਭਵਿੱਖ ਵਿੱਚ ਵੀ ਅਜਿਹੇ ਵਿਦਿਅਕ ਟੂਰ ਦੀ ਲੋੜ ਨੂੰ ਅਹਿਮੀਅਤ ਦਿੱਤੀ!
ਪੰਜਾਬ ਸਰਕਾਰ ਵੱਲੋਂ ਵਿਦਿਅਕ ਟੂਰ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ! ਪੰਜਾਬ ਰੋਡਵੇਜ ਦੀ ਬੱਸ ਆਉਣ ਜਾਣ ਲਈ ਤੇ ਬੱਚਿਆਂ ਲਈ ਦੁਪਹਿਰ ਦੇ ਖਾਣੇ ਦਾ ਵਧੀਆ ਪ੍ਰਬੰਧ ਸੀ। ਬੱਚਿਆਂ ਤੇ ਸਕੂਲ ਸਟਾਫ ਵੱਲੋਂ ਸਕੂਲੀ ਸਿੱਖਿਆ ਨੂੰ ਰੌਚਕ ਤੇ ਮਿਆਰੀ ਬਣਾਉਣ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਕੂਲ ਮੁਖੀ ਸਰਦਾਰ ਹਰਮਿੰਦਰ ਸਿੰਘ ਪੰਜਾਬੀ ਮਾਸਟਰ,ਸ੍ਰੀ ਸਤੀਸ਼ ਕੁਮਾਰ ਹਿੰਦੀ ਮਾਸਟਰ,ਸਰਦਾਰ ਕੁਲਵਿੰਦਰ ਸਿੰਘ ਸਾਇੰਸ ਮਾਸਟਰ ਤੇ ਜੋਤੀ ਸੈਣੀ ਸਮਾਜਿਕ ਵਿਗਿਆਨ ਅਧਿਆਪਿਕਾ ਹਾਜ਼ਰ ਸਨ।