ਜਗਤਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ 7 ਵਾਂ ਮਹਾਨ ਚੇਤਨਾ ਸੰਤ ਸੰਮੇਲਨ ਪਿੰਡ ਕਲੋਏ ਵਿਖੇ 6 ਨਵੰਬਰ ਨੂੰ
ਜਗਤਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ 7 ਵਾਂ ਮਹਾਨ ਚੇਤਨਾ ਸੰਤ ਸੰਮੇਲਨ ਪਿੰਡ ਕਲੋਏ ਵਿਖੇ 6 ਨਵੰਬਰ ਨੂੰ
ਅੱਡਾ ਸਰਾਂ (ਜਸਵੀਰ ਕਾਜਲ)
ਜਗਤਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ, ਸਰਬੱਤ ਲੋਕਾਈ ਦੇ ਭਲੇ ਅਤੇ ਰਵਿਦਾਸੀਆ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ 7 ਵਾਂ ਮਹਾਨ ਚੇਤਨਾ ਸੰਤ ਸੰਮੇਲਨ ਸ੍ਰੀ ਗੁਰੂ ਰਵਿਦਾਸ ਸਭਾ ਕਲੋਏ ਵੱਲੋ ਸਮੂਹ ਇਲਾਕਾ ਨਿਵਾਸੀ ਸੰਗਤਾ ਦੇ ਸਹਿਯੋਗ ਨਾਲ ਪਿੰਡ ਕਲੋਏ ਵਿਖੇ 6 ਨਵੰਬਰ ਦਿਨ ਸੋਮਵਾਰ ਨੂੰ ਬੜੀ ਸਰਧਾਪੂਰਵਕ ਸੰਤ ਬਾਬਾ ਨਿਰੰਜਣ ਦਾਸ ਮਹਾਰਾਜ ਮੁੱਖ ਸੇਵਾਦਾਰ ਡੇਰਾ ਸੱਚਖੰਡ ਬੱਲਾ ਵਾਲਿਆ ਦੀ ਸਰਪ੍ਰਸਤੀ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਸੰਗਤਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤੇ ਬੜੇ ਉਤਸ਼ਾਹ ਨਾਲ ਤਿਆਰੀਆ ਕੀਤੀਆ ਜਾ ਰਹੀਆ ਹਨ। ਇਸ ਸਬੰਧੀ ਸਮਾਗਮ ਦਾ ਪ੍ਰੋਗਰਾਮ ਪੋਸਟਰ ਜਾਰੀ ਕਰਦਿਆ ਪ੍ਰਧਾਨ ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਮੂਨਕ ਜਿਲਾ ਪ੍ਰਧਾਨ ਐਸ ਸੀ ਵਿੰਗ ਹੁਸ਼ਿਆਰਪੁਰ, ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ 6 ਨਵੰਬਰ ਨੂੰ ਸਵੇਰੇ 7 ਵਜੇ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਅਰਦਾਸ ਕਰਨ ਉਪਰੰਤ ਕੀਰਤਨ ਅਤੇ ਸੰਤ ਪ੍ਰਵਚਨ ਅਰੰਭ ਹੋਣਗੇ। ਜਿਸ ਵਿੱਚ ਸ੍ਰੀ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾਂ ਵਾਲੇ, ਸੰਤ ਬਾਬਾ ਨਰੇਸ਼ ਗਿਰ ਜੀ ਨੰਗਲ ਖੁੰਗਾ ਵਾਲੇ, ਸੰਤ ਬਾਬਾ ਸੁਖਵਿੰਦਰ ਦਾਸ ਢੱਡੇ ਵਾਲੇ, ਸੰਤ ਬਾਬਾ ਰਾਮ ਗਿਰੀ ਜੀ ਰਾਜਪੁਰ ਕੰਢੀ ਵਾਲੇ, ਸੰਤ ਬਾਬਾ ਪ੍ਰੀਤਮ ਦਾਸ ਸੰਗਤਪੁਰ ਵਾਲੇ, ਸੰਤ ਬਾਬਾ ਲੇਖ ਰਾਜ ਨੂਰਪੁਰ ਵਾਲੇ, ਸੰਤ ਬਾਬਾ ਪ੍ਰੇਮ ਦਾਸ ਜੀ ਰਜਪਾਲਵਾਂ ਵਾਲੇ ਸੰਗਤਾ ਨੂੰ ਕਥਾ ਵਿਚਾਰਾ ਕੀਰਤਨ ਦੁਆਰਾ ਨਿਹਾਲ ਕਰਨਗੇ। ਪ੍ਰਬੰਧਕਾ ਨੇ ਸੰਗਤਾ ਨੂੰ ਸਮੇ ਸਿਰ ਪਹੁੰਚਣ ਦੀ ਬੇਨਤੀ ਕਰਦਿਆ ਕਿਹਾ ਕਿ ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਪ੍ਰਧਾਨ ਕਸਮੀਰ ਸਿੰਘ, ਕਮਲਜੀਤ ਸਿੰਘ, ਦਲਵੀਰ ਸਿੰਘ, ਸਰਬਜੀਤ ਸਿੰਘ ਮੋਮੀ, ਯੋਗਾ ਸਿੰਘ, ਲਾਲ ਸਿੰਘ, ਮਨਾ ਸਿੰਘ, ਗਿਆਨ ਸਿੰਘ, ਨਿਰਮਲ ਸਿੰਘ, ਮਨੀ ਸਿੰਘ, ਸੰਨੀ, ਕਸ਼ਮੀਰੀ ਲਾਲ, ਗੁਰਮੁੱਖ ਸਿੰਘ, ਨਰਿੰਦਰ ਸਿੰਘ ਤੋ ਇਲਾਵਾ ਹੋਰ ਪ੍ਰਬੰਧਕ ਤੇ ਸੰਗਤਾ ਹਾਜ਼ਰ ਸਨ।