ਗੜ੍ਹਦੀਵਾਲਾ ਦੇ ਦਲਿਤ ਸੰਗਠਨਾਂ ਵੱਲੋਂ ਭਲਕੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ

ਗੜ੍ਹਦੀਵਾਲਾ ਦੇ ਦਲਿਤ ਸੰਗਠਨਾਂ ਵੱਲੋਂ ਭਲਕੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ

ਗੜ੍ਹਦੀਵਾਲਾ ਦੇ ਦਲਿਤ ਸੰਗਠਨਾਂ ਵੱਲੋਂ ਭਲਕੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ
Dalit organizations, Garhdiwala, announced their support , Punjab Bandh, tomorrow
mart daar

ਅੱਡਾ  ਸਰਾਂ , 8 ਅਗਸਤ (ਜਸਵੀਰ ਕਾਜਲ)- ਗੜ੍ਹਦੀਵਾਲਾ ਵਿਖੇ ਵੱਖ ਵੱਖ ਦਲਿਤ ਸੰਗਠਨਾਂ ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਦਲਿਤ  ਸੰਗਠਨਾਂ ਵੱਲੋਂ 9 ਅਗਸਤ ਨੂੰ ਪੰਜਾਬ ਬੰਦ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।ਇਸ ਮੌਕੇ ਦਲਿਤ ਆਗੂ ਸੁਭਮ ਸਹੋਤਾ, ਹਰਪਾਲ ਸਿੰਘ ਭੱਟੀ, ਡਾਕਟਰ ਜਸਪਾਲ ਸਿੰਘ, ਸੋਮ ਰਾਜ ਸੱਭਰਵਾਲ, ਲੈਕ. ਬਲਦੇਵ ਸਿੰਘ ਧੁੱਗਾ, ਹੈੱਡ ਟੀਚਰ ਜਸਪਾਲ ਸਿੰਘ, ਡਾਕਟਰ ਬਲਜੀਤ ਸਿੰਘ, ਵਿਨੋਦ ਕਲਿਆਣ,ਸ਼ੰਕੀ ਕਲਿਆਣ, ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਡਾਕਟਰ ਹਰਦਿੰਦਰ ਦੀਪਕ, ਮਲਕੀਤ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ, ਧਰਮਿੰਦਰ ਕਲਿਆਣ, ਸੁਨੀਲ ਕਲਿਆਣ, ਜਸਵੀਰ ਸਿੰਘ ਰਾਹੀ, ਸੁਰਿੰਦਰ ਪਾਲ ਨੇ ਕਿਹਾ ਕਿ ਬੀਤੇ ਦਿਨੀਂ ਜੋ ਸੂਬਾ ਮਣੀਪੁਰ ਵਿਖੇ ਅਨੂਸੂਚਿਤ ਕਬੀਲੇ ਦੀਆਂ ਔਰਤਾਂ ਤੇ ਮਤੇਈ ਜਾਤੀ ਦੇ ਹੁਲੜਬਾਜ ਲੋਕਾਂ ਵੱਲੋਂ ਜੋ ਘਿਨੌਣੀ ਇਨਸਾਨੀਅਤ ਤੋਂ ਗਿਰੀ ਹੋਈ ਦਰਿੰਦਗੀ ਕੀਤੀ ਗਈ ਉਹ ਅਤਿ ਨਿੰਦਣਯੋਗ ਹੈ।ਇਹ ਦਰਿੰਦਗੀ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ 4 ਮਈ ਨੂੰ ਹੋਈ ।ਇਸ ਸ਼ਰਮਨਾਕ ਘਟਨਾ ਨੂੰ ਮਣੀਪੁਰ ਅਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ 2 ਮਹੀਨਿਆਂ ਤੱਕ ਉਜਾਗਰ ਨਹੀਂ ਹੋਣ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ 19 ਜੁਲਾਈ ਨੂੰ ਇਸ ਘਟਨਾ ਦੀ ਵੀਡਿਓ ਵਾਇਰਲ ਨਾ ਹੁੰਦੀ ਤਾਂ ਇਸ ਘਟਨਾ ਬਾਰੇ ਕਿਸੇ ਨੁੰ ਪਤਾ ਵੀ ਨਹੀ ਲੱਗਣਾ ਸੀ।ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਅਨੁਸਾਰ ਭਾਰਤ ਵਿਚ ਇਸਤਰੀਆਂ ਨੂੰ ਸਨਮਾਨ ਯੋਗ ਸਤਿਕਾਰ ਦਿੱਤਾ ਗਿਆ ਹੈ। ਪਰ ਮਣੀਪੁਰ ਵਿਚ ਵਾਪਰੀ ਇਸ ਸ਼ਰਮਨਾਕ ਘਟਨਾ ਨੇ ਭਾਰਤ ਵਾਸੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੇ ਨਵੇਂ ਐੱਸ.ਸੀ ਕਮਿਸ਼ਨ ਵਿਚ ਕੋਈ ਵੀ ਅਨੁਸ਼ੂਚਿਤ ਜਾਤੀ ਦਾ ਮੈਂਬਰ ਨਾ ਲੈਣ ਅਤੇ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਉਣ ਤੇ ਹੋਰ ਦਲਿਤ ਸਮਾਜ ਦੇ ਸੰਵਿਧਾਨਿਕ ਹੱਕਾਂ ਨੂੰ ਲਗਤਾਰ ਨਜ਼ਰਅੰਦਾਜ ਕਰਨ ਨਾਲ ਦਲਿਤ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਦਰ ਅਤੇ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ
ਵਤੀਰੇ ਵਿਰੁੱਧ 9 ਅਗਸਤ ਨੂੰ ਪੰਜਾਬ ਬੰਦ ਦਾ ਪੂਰਨ ਸਮਰਥਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਬੰਦ ਦੌਰਾਨ ਜੇ ਕੋਈ ਵੀ ਅਨਸੁਖਾਵੀ ਘਟਨਾ ਘੱਟਦੀ ਹੈ ਤਾਂ ਇਸਦੀ ਜਿੰਮੇਵਾਰ ਮਣੀਪੁਰ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਹੋਵੇਗੀ।  ਇਸ
ਮੌਕੇ ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ਤਾਂ ਜੋ ਭਵਿੱਖ
ਵਿਚ ਇਹੋ ਜਿਹੀ ਸ਼ਰਮਨਾਕ ਹਰਕਤ ਕਰਨ ਦੀ ਕਿਸੇ ਦੀ ਹਿੰਮਤ ਨਾ ਹੋਵੇ ਅਤੇ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਨਾ ਵਾਪਰੇ।