ਪਰਮਿੰਦਰ ਢੀਂਡਸਾ ਦੀ ਟਾਂਡਾ ਵਿਖੇ ਵਰਕਰ ਮਿਲਣੀ 2 ਸਤੰਬਰ ਨੂੰ---ਮਨਜੀਤ ਦਸੂਹਾ

ਪਰਮਿੰਦਰ ਢੀਂਡਸਾ ਦੀ ਟਾਂਡਾ ਵਿਖੇ ਵਰਕਰ ਮਿਲਣੀ 2 ਸਤੰਬਰ ਨੂੰ---ਮਨਜੀਤ ਦਸੂਹਾ

ਪਰਮਿੰਦਰ ਢੀਂਡਸਾ ਦੀ ਟਾਂਡਾ ਵਿਖੇ ਵਰਕਰ ਮਿਲਣੀ 2 ਸਤੰਬਰ ਨੂੰ---ਮਨਜੀਤ ਦਸੂਹਾ
mart daar

ਅੱਡਾ  ਸਰਾਂ ( ਜਸਵੀਰ ਕਾਜਲ)
ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ 2 ਸਤੰਬਰ ਦਿਨ ਸੁੱਕਰਵਾਰ ਨੂੰ ਸਵੇਰੇ 10 ਵਜੇ ਗ੍ਰੇਟ ਪੰਜਾਬ ਰਿਜੋਰਟ ਟਾਂਡਾ ਵਿਖੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆ ਤੇ ਵਰਕਰਾ ਨਾਲ ਵਿਸੇਸ਼ ਮਿਲਣੀ ਕਰਨਗੇ। ਤੇ ਪਾਰਟੀ ਨੂੰ ਜ਼ਮੀਨੀ ਪੱਧਰ ਤੱਕ ਮਜਬੂਤ ਕਰਨ ਲਈ ਵਰਕਰਾ ਦੀ ਸਲਾਹ ਲੈਣਗੇ। ਇਨਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਇੰਚਾਰਜ ਉੜਮੁੜ ਟਾਂਡਾ ਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਨੇ ਹਲਕਾ ਉੜਮੁੜ ਟਾਂਡਾ ਦੇ ਵੱਖ ਵੱਖ ਪਿੰਡਾ ਦੇ ਪਾਰਟੀ ਵਰਕਰਾ ਨਾਲ ਮੀਟਿੰਗਾ ਕਰਨ ਉਪਰੰਤ ਬੇਟ ਖੇਤਰ ਦੇ ਪਿੰਡ ਠਾਕਰੀ ਵਿਖੇ ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਲਕੇ ਦੇ ਵਰਕਰਾ ਵਿੱਚ ਵਰਕਰ ਮਿਲਣੀ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤੇ ਪਰਮਿੰਦਰ ਸਿੰਘ ਢੀਂਡਸਾ ਦੀ ਟਾਂਡਾ ਵਰਕਰ ਮਿਲਣੀ ਲਾਮਿਸਾਲ ਹੋਵੇਗੀ। ਕਿੳਕਿ ਜਿਸ ਪਾਰਟੀ ਦਾ ਵਰਕਰ ਮਜਬੂਤ ਹੋਵੇਗਾ। ਉਹੀ ਪਾਰਟੀ ਮਜਬੂਤ ਹੋ ਕੇ ਕੰਮ ਕਰੇਗੀ। ਉਹਨਾ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਤੋ ਪੰਜਾਬ ਸਮੇਤ ਟਾਂਡਾ ਹਲਕਾ ਦੇ ਲੋਕਾ ਦਾ ਮੋਹ ਭੰਗ ਹੋ ਚੁੱਕਾ ਹੈ। ਜਿਹੜੇ ਲਾਰਿਆ ਤੇ ਵਾਅਦਿਆ ਨਾਲ ਇਹ ਸਰਕਾਰ ਸੱਤਾ ਵਿੱਚ ਆਈ ਸੀ। ਅੱਜ ਉਹੀ ਵਾਅਦਿਆ ਤੋ ਇਹ ਸਰਕਾਰ ਭਟਕ ਚੁੱਕੀ ਹੈ। ਪੰਜਾਬ ਦੀਆ ਬੀਬੀਆ ਬੜੀ ਬੇਸਬਰੀ ਨਾਲ ਕੇਜਰੀਵਾਲ ਦੀ ਗਰੰਟੀ ਦਾ ਇੱਕ ਹਜ਼ਾਰ ਰੁਪਏ ਉਡੀਕ ਰਹੀਆ ਹਨ। ਜਿਸ ਤਰਾ ਸੰਗਰੂਰ ਦੇ ਲੋਕਾ ਨੇ ਜਿਮਨੀ ਲੋਕ ਸਭਾ ਚੋਣ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਬਕ ਸਿਖਾਇਆ। ਉਸੇ ਤਰਾ 2024  ਲੋਕ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਹੋਵੇਗਾ। ਉਹਨਾ ਸੁਖਬੀਰ ਸਿੰਘ ਬਾਦਲ ਤੇ ਵਰਦਿਆ ਕਿਹਾ ਕਿ ਬਾਦਲ ਪਰਿਵਾਰ ਅਕਾਲੀ ਦਲ ਤੇ ਜਬਰੀ ਕਬਜਾ ਕਰਕੇ ਬੈਠਾ ਹੈ। ਜਿਸ ਪ੍ਰਧਾਨ ਦੀ ਅਗਵਾਈ ਵਿੱਚ ਪਾਰਟੀ ਦੋ ਵਾਰ ਬੁਰੀ ਤਰਾ ਹਾਰ ਜਾਏ। ਉਸ ਪ੍ਰਧਾਨ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਸਮੂਹ ਵਰਕਰਾ ਨੂੰ 2 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਤੇ ਕਿਹਾ ਕਿ ਉਹ ਹਲਕਾ ਉੜਮੁੜ ਟਾਂਡਾ ਦੀ ਬਿਹਤਰੀ ਲਈ ਤੇ ਹਲਕੇ ਦੇ ਲੋਕਾ ਲਈ ਅੱਗੇ ਹੋ ਕੇ ਹਲਕੇ ਦੇ ਲੋਕਾ ਦੀ ਆਵਾਜ ਬਣਕੇ ਕੰਮ ਕਰਨਗੇ। ਇਸ ਮੌਕੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ, ਜਸਵੀਰ ਸਿੰਘ ਫੌਜੀ, ਸੁਰਿੰਦਰ ਸਿੰਘ, ਤਰਸੇਮ ਸਿੰਘ,ਅਮਰੀਕ ਸਿੰਘ, ਦਲੇਰ ਸਿੰਘ, ਕਰਮ ਚੰਦ, ਬਲਜਿੰਦਰ ਸਿੰਘ, ਬਲਕਾਰ ਸਿੰਘ, ਗੁਰਚਰਨ ਸਿੰਘ, ਪ੍ਰੇਮ ਸਿੰਘ, ਨਿਰਮਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ !