ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਤੋਂ ਵਿਸਾਲ ਨਗਰ ਕੀਰਤਨ
ਡੇਰਾ ਬਾਬਾ ਨਾਨਕ ਦੇ ਬਾਰਡਰ ਦੀ ਜ਼ੀਰੋ ਲਾਈਨ ਤੇ ਪਹੁੰਚਿਆ
ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਜਾਰ ਵੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਜੋਤਿ ਜੋਤ ਸਮਾਏ ਸੀ ਤੇ ਦੱਸਿਆ ਜਾਂਦਾ ਕਿ ਜਦੋਂ ਉਨ੍ਹਾਂ ਦੀ ਸੰਸਾਰਿਕ ਯਾਤਰਾ ਪੂਰੀ ਹੋਈ ਤਾਂ ਉਨ੍ਹਾਂ ਦੀ ਸੰਸਾਰਿਕ ਦੇਹ ਨਹੀਂ ਸੀ ਮਿਲੀ। ਸਿਰਫ ਇਕ ਚਾਦਰਾ ਤੇ ਫੁੱਲ ਹੀ ਮਿਲੇ ਸਨ। ਅੱਧੇ ਚਾਦਰੇ ਤੇ ਫੁੱਲਾਂ ਨੂੰ ਜੋ ਮਜ਼ਾਰ ਤੁਸੀਂ ਦੇਖ ਰਹੇ ਹੋ ਉਸ ਵਿਚ ਦਫ਼ਨਾਇਆ ਗਿਆ ਸੀ ਤੇ ਇਹ ਮਜ਼ਾਰ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਇਕ ਵਿਸਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜੀਰੋ ਲਾਇਨ ਤੱਕ ਸ਼ਰਧਾ ਤੇ ਉਤਸ਼ਾਹ ਨਾਲ ਪਹੁੰਚਦਾ ਹੈ। ਜਿਸ ਵਿੱਚ ਸੇਕੜੇ ਸੰਗਤਾਂ ਤੋਂ ਇਲਾਵਾ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਹੈੱਡ ਗਰੰਥੀ ਭਾਈ ਗੋਪਾਲ ਸਿੰਘ ਜੀ ਨੇ ਸ਼ਮੂਲੀਅਤ ਕੀਤੀ। ਓਧਰ ਭਾਰਤ ਵਾਲੇ ਪਾਸੇ ਵੀ ਦਰਸ਼ਨ ਸਥਲ ਤੇ ਦੂਰੋ ਹੀ ਖਲ਼ੋਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਜੀਰੋ ਲਾਇਨ ਤੇ ਪਹੁੰਚ ਕੇ ਹੈੱਡ ਗਰੰਥੀ ਭਾਈ ਗੋਪਾਲ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਜ਼ਿਕਰ ਯੋਗ ਹੈ ਕਿ ਇਹ ਅਰਦਾਸ ਭਾਰਤ ਵੱਲ ਨੂੰ ਮੂੰਹ ਕਰਕੇ ਕੀਤੀ ਜਾਂਦੀ ਹੈ। ਡੇਰਾ ਬਾਬਾ ਨਾਨਕ ਦਾ ਜੋ ਗੁਰੂਦੁਆਰਾ ਸਾਹਿਬ ਹੈ ਓਥੇ ਵੀ ਅੱਧੇ ਚਾਦਰਾ ਸਾਹਿਬ ਦਾ ਸੰਸਕਾਰ ਕਰਕੇ ਤੇ ਫੁੱਲਾਂ ਨੂੰ ਇੱਕ ਗਾਗਰ ਚ ਪਾਕੇ ਰੱਖਿਆ ਹੋਇਆ ਹੈ।
ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਦੀ ਵਿਸ਼ੇਸ਼ ਰਿਪੋਰਟ।