ਸ਼੍ਰੀ ਕੰਧ ਸਾਹਿਬ ਲੱਗੇ ਜਲੇਬੀਆਂ ਸ਼ਕਰਭਾਰੇ ਤੇ ਸੀਰਨੀ ਦੇ ਲੰਗਰ
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਤੇ ਮਨਮੋਹਕ ਸਜਾਵਟਾਂ ਜੋੜ ਮੇਲੇ ਦੀ ਤੋਂ ਪਹਿਲਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 536 ਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਤਿੰਨ ਦਿਨ ਦੇ ਜੋੜ ਮੇਲੇ ਦੀਆ ਤਿਆਰੀਆਂ ਮੁਕੰਮਲ ਹਨ ਅਤੇ ਬਟਾਲਾ ਚ ਗੁਰੂ ਨਾਨਕ ਦੇਵ ਜੀ ਦੇ ਇਤਹਾਸਿਕ ਗੁਰੂਦਵਾਰਾ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਅਤੇ ਬੇਹੱਦ ਮਨਮੋਹਕ ਸਜਾਵਟਾਂ ਹਨ। ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਦੀਆ ਤਸਵੀਰਾਂ ਅਲੌਕਿਕ ਦ੍ਰਿਸ਼ ਹੈ ਅਤੇ ਵੱਡੀ ਗਿਣਤੀ ਚ ਸੰਗਤ ਇਸ ਜੋੜ ਮੇਲੇ ਚ ਦੇਸ਼ ਵਿਦੇਸ਼ ਤੋਂ ਪਹੁਚ ਰਹੀ ਹੈ | ਜਦਕਿ ਕਲ 22 ਸਤੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਾਜਿਆ ਜਾਵੇਗਾ ਮਹਾਨ ਨਗਰ ਕੀਰਤਨ | ਉਥੇ ਹੀ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਸੁਪਤਰੀ ਸ਼੍ਰੀ ਮੁਲ ਚੰਦ ਨਾਲ ਵਿਆਹੁਣ ਲਈ ਬਟਾਲਾ ਦੇ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਚ ਬਰਾਤ ਲੈਕੇ 1487 ਚ ਆਏ ਸਨ ਤੇ ਗੁਰੂ ਜੀ ਨੇ ਆਪ ਵਿਆਹ ਕਰ ਜਗਤ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸੰਨਿਆਸੀ ਜੀਵਨ ਦੇ ਬਿਨਾਂ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਵੇਦੀ ਦੀਆ ਲਾਵਾਂ ਨਾ ਲੈਕੇ ਮੂਲ ਮੰਤਰ ਦੀਆ ਲਾਵਾਂ ਫੇਰੇ ਲੈ ਇਕ ਵੱਖ ਸ਼ੁਰੂਆਤ ਕੀਤੀ ਸੀ | ਉਥੇ ਹੀ ਉਹ ਅਸਥਾਨ ਜਿਥੇ ਗੁਰੂ ਜੀ ਦੇ ਆਨੰਦ ਕਾਰਜ਼ ਹੋਏ ਅਤੇ ਉਹ ਗੁਰੂ ਜੀ ਦਾ ਕਦੇ ਸੁਹਰਾ ਘਰ ਸੀ ਉਥੇ ਗੁਰੂਦਵਾਰਾ ਡੇਰਾ ਸਾਹਿਬ ਸ਼ੋਸ਼ਬਿਤ ਹੈ |
ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਵਾਹ ਪੂਰਬ ਮੋਕੇ ਅਣਗਿਣਤ ਬਨ ਰਹਿਆਂ ਹਨ ਜਲੇਬੀਆਂ। ਆਖਦੇ ਨੇ ਕਿ ਕੋਈ ਵੀ ਖ਼ੁਸ਼ੀ ਦਾ ਮੋਕਾ ਹੋਵੇ ਤੇ ਪੰਜਾਬ ਵਿੱਚ ਜਦ ਤਕ ਮਿਠੇ ਵਿੱਚ ਜਲੇਬੀਆਂ ਨਾ ਬਣਨ ਖੁਸ਼ੀ ਦਾ ਮੋਕਾ ਸਪੁਰਨ ਨਹੀਂ ਮਨੀਆ ਜਾਂਦਾ ਦੇਖੋ ਕਿਦਾਂ ਗੁਰੂ ਨਾਨਕ ਦੇ ਵਿਵਾਹ ਪੁਰਬ ਮੋਕੇ ਜਲੇਬੀਆਂ ਸ਼ਕਰਭਾਰੇ ਤੇ ਸੀਰਨੀ ਦੇ ਲੰਗਰ ਚਲ ਰਹੇ ਹਨ। ਤੇ ਸੰਗਤਾਂ ਇਸ ਪ੍ਰਸ਼ਾਦ ਰੂਪੀ ਲੰਗਰ ਨੂੰ ਪਾ ਕੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਵਾਹ ਦਾ ਅਨੰਦ ਲੈਂਦੇ ਹੋਏ ਸ਼ਰਧਾ ਭਾਵਨਾ ਦੇ ਰੰਗ ਚ ਰੰਗੀ ਹੋਈ ਹੈ। ਤੁਸੀਂ ਦੇਖ ਰਹੇ ਹੋ ਬਿਕਰਮਜੀਤ ਨਾਲ ਕਰਮਜੀਤ ਜਾਂਬਾ ਦੀ ਵਿਸ਼ੇਸ਼ ਰਿਪੋਰਟ।